ਮਿਲਾਨ/ਇਟਲੀ (ਸਾਬੀ ਚੀਨੀਆ)— ਇਟਲੀ ਦੀ ਰਾਜਧਾਨੀ ਰੋਮ ਵਿਚ ਸਥਾਪਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ (ਅਨਾਨੀਨਾ) ਰੋਮ ਦੇ ਪ੍ਰਬੰਧਕਾਂ ਦੇ ਆਪਸੀ ਮਤਭੇਦਾਂ ਦੇ ਚਲਦਿਆਂ ਗੁਰਦੁਆਰਾ ਸਾਹਿਬ ਨੂੰ ਤਾਲੇ ਲਾਉਣ ਤੇ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸੰਗਤ 'ਚ ਬਿੰਨਾ ਦੱਸੇ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਛੱਡ ਆਉਣ ਕਰਕੇ ਸਿੱਖਾਂ ਦੀ ਹਾਸੋਹੀਣੀ ਹੋ ਰਹੀ ਹੈ । ਇਹ ਸਭ ਘਟਨਾਕ੍ਰਮ ਠੀਕ ਉਸ ਵੇਲੇ ਵਾਪਰਿਆ ਜਦੋਂ ਇਕ ਪਰਿਵਾਰ ਵਲੋਂ ਆਪਣੀ ਧੀ ਦਾ ਵਿਆਹ ਕਾਰਜ ਰਚਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤੇ ਪ੍ਰਬੰਧਕਾਂ ਨੇ ਬਰਾਤ ਢੁੱਕਣ ਤੋਂ ਠੀਕ ਇਕ ਰਾਤ ਪਹਿਲਾ ਗੁਰਦੁਆਰਾ ਸਾਹਿਬ ਨੂੰ ਤਾਲੇ ਲਾਕੇ ਮਹਾਰਾਜ ਦੇ ਸਰੂਪ ਨੇੜਲੇ ਗੁਰਦੁਆਰਾ ਸਾਹਿਬ ਪਹੁੰਚਾ ਦਿੱਤੇ। ਦੱਸਣਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਢਾਂਚੇ ਤੇ ਨਵੀਂ ਕਮੇਟੀ ਦੀ ਚੌਣ ਨੂੰ ਲੈ ਕੇ ਪ੍ਰਬੰਧਕਾਂ ਵਿਚ ਆਪਸੀ ਖਿੱਚੋਤਾਣ ਚੱਲ ਰਹੀ ਸੀ। ਸਿੱਟੇ ਵਜੋਂ ਇਕ ਧੜ੍ਹੇ ਵਲੋਂ ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਖੋਲ੍ਹਕੇ ਸੰਗਤਾਂ ਦੀ ਚੜ੍ਹਾਈ ਮਾਇਆ ਲੈ ਕੇ ਜਾਣ ਦੇ ਰੋਸ ਵਜੋਂ ਦੂਸਰੇ ਧੜੇ ਵਲੋਂ ਗੁਰਦੁਆਰਾ ਸਾਹਿਬ ਨੂੰ ਤਾਲਾ ਲਾ ਦਿੱਤਾ ਗਿਆ।
ਇਸ ਪੂਰੇ ਘਟਨਾਕ੍ਰਮ ਕਰ ਕੇ ਸੰਗਤ ਦੇ ਹਿਰਦਿਆਂ ਤੇ ਠੇਸ ਪੁੱਜੀ ਹੈ ਉੱਥੇ ਇਕ ਵਾਰੀ ਫਿਰ ਇਹ ਗੱਲ ਸਾਹਮਣੇ ਆਈ ਹੈ ਕਿ ਇਟਲੀ ਦੇ ਗੁਰੂ ਘਰਾਂ ਦੇ ਪ੍ਰਬੰਧਕ ਗੁਰਦੁਆਰਾ ਸਾਹਿਬ ਨੂੰ ਆਪਣੀਆਂ ਨਿੱਜੀ ਪ੍ਰਾਪਰਟੀਆਂ ਵਾਂਗੂ ਸਮਝ ਰਹੇ ਹਨ। ਜਦ ਦਿਲ ਕੀਤਾ ਖੋਲ੍ਹ ਲਿਆ ਤੇ ਜਦ ਜੀ ਕੀਤਾ ਬੰਦ ਕਰ ਦਿੱਤਾ। ਸੂਤਰਾਂ ਤੋ ਮਿਲੀ ਜਾਣਕਾਰੀ ਮੁਤਾਬਕ ਜਿਸ ਬਿਲਡਿੰਗ 'ਚ ਗੁਰਦੁਆਰਾ ਸਾਹਿਬ ਸਥਾਪਿਤ ਸੀ ਪਿਛਲੇ ਕੁਝ ਸਮਾਂ ਤੋਂ ਉਸ ਦਾ ਕੋਈ ਕਾਨੂੰਨੀ ਕੰਨਟਰੈਕਟ ਵੀ ਨਹੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗੋਲਕ ਖੋਲ੍ਹਣ ਪਿੱਛੋ ਪ੍ਰਬੰਧਕਾਂ ਵਿਚ ਹੋਈ ਲੜਾਈ ਨੂੰ ਰੋਕਣ ਲਈ ਸਥਾਨਕ ਪੁਲਿਸ ਨੇ ਦੋਹਾਂ ਧਿਰਾਂ ਨੂੰ ਘਰ ਤੋਰ ਦਿੱਤਾ ਸੀ ।
ਚੀਨ ਦੀ ਦਰਾਮਦ 'ਤੇ ਟੈਕਸ ਨਾਲ ਅਮਰੀਕੀ ਅਰਥ ਵਿਵਸਥਾ 'ਤੇ ਅਸਰ ਨਹੀਂ : ਟਰੰਪ
NEXT STORY