ਮਿਲਾਨ, (ਸਾਬੀ ਚੀਨੀਆ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਖੁਸ਼ੀਆਂ ਵਿਚ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ ਦੀਆਂ ਸੰਗਤਾਂ ਵੱਲੋ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਮਹਾਨ ਗੁਰਮਤ ਸਮਾਗਮਾਂ ਵਿਚ ਹਾਜਰੀਆਂ ਭਰਨ ਲਈ ਭਾਈ ਸੁਖਰਾਜ ਸਿੰਘ ਜੀ ਗੋਇੰਦਵਾਲ ਵਾਲੇ ਉਚੇਚੇ ਤੌਰ ‘ਤੇ ਇਟਲੀ ਪੁੱਜ ਚੁੱਕੇ ਹਨ ਜੋ ਆਈਆਂ ਸੰਗਤਾਂ ਨੂੰ ਗੁਰਮਿਤ ਵਿਚਾਰਾਂ ਅਤੇ ਕਥਾ ਕੀਰਤਨ ਰਾਹੀਂ ਨਿਹਾਲ ਕਰਨਗੇ।
ਦੱਸਣਯੋਗ ਹੈ ਕਿ ਭਾਈ ਸੁਖਰਾਜ ਸਿੰਘ ਨੂੰ ਸਿੱਖ ਕੌਂਮ ਦੇ ਨਿਧੜਕ ਬੁਲਾਰੇ ਕਰਕੇ ਜਾਣਿਆ ਜਾਂਦਾ ਹੈ ਇਟਲੀ ਵਿਚ ਵੱਸਦੀਆਂ ਗੁਰੂ ਨਾਨਕ ਨਾਮ ਲੈਵਾ ਗੁਰਸਿੱਖ ਸੰਗਤਾਂ ਵੱਲੋਂ ਉਨ੍ਹਾਂ ਦੇ ਵਿਸ਼ੇਸ਼ ਸਮਾਗਮ ਕਰਵਾਕੇ ਗੁਰਬਾਣੀ ਦਾ ਲਾਹ੍ਹਾ ਪ੍ਰਾਪਤ ਕੀਤਾ ਜਾ ਰਿਹਾ ਹੈ।
ਟਰੰਪ ਆਪਣੇ ਨਵੇਂ ਤਰੀਕੇ 'ਚ ਫਸਾਉਣਗੇ ਕਿਮ ਜੋਂਗ ਓਨ ਨੂੰ
NEXT STORY