ਰੋਮ— ਇਟਲੀ ਬਹੁਤ ਹੀ ਖੂਬਸੂਰਤ ਦੇਸ਼ ਹੈ, ਜਿੱਥੇ ਸੈਲਾਨੀ ਜਾਣਾ ਅਕਸਰ ਪਸੰਦ ਕਰਦੇ ਹਨ। ਇੱਥੋਂ ਦੇ ਸ਼ਹਿਰਾਂ ਦੀ ਖੂਬਸੂਰਤੀ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ। ਖੂਬਸੂਰਤ ਸ਼ਹਿਰਾਂ ਤੋਂ ਇਲਾਵਾ ਇੱਥੇ ਜੋ ਖਾਸ ਹੈ, ਉਹ ਨੇ ਇੱਥੋਂ ਦੇ ਪ੍ਰਸਿੱਧ ਚਰਚ ਯਾਨੀ ਕਿ ਗਿਰਜਾਘਰ। ਇਨ੍ਹਾਂ ਚਰਚਾਂ ਨੂੰ ਜੋ ਵੀ ਸੈਲਾਨੀ ਦੇਖਣ ਜਾਂਦੇ ਹਨ ਸ਼ਾਨਦਾਰ ਕਲਾ ਅਤੇ ਵਾਸਤੂਕਲਾ ਦੀ ਪ੍ਰਸ਼ੰਸਾ ਕੀਤੇ ਬਿਨਾਂ ਨਹੀਂ ਰਹਿੰਦੇ। ਰੋਮਨ ਕੈਥੋਲਿਕ ਚਰਚ ਨੂੰ ਪੋਪ ਦਾ ਘਰ ਕਿਹਾ ਜਾਂਦਾ ਹੈ। ਇਟਲੀ ਦੇ ਵੱਖ-ਵੱਖ ਸ਼ਹਿਰਾਂ 'ਚ ਬਣੇ ਚਰਚਾਂ 'ਚ ਵੱਡੀ ਗਿਣਤੀ 'ਚ ਪਾਦਰੀ ਸੇਵਾ ਨਿਭਾਅ ਰਹੇ ਹਨ। ਆਓ ਜਾਣਦੇ ਹਾਂ ਇਨ੍ਹਾਂ ਚਰਚਾਂ ਬਾਰੇ—
ਮਿਲਾਨ— ਇਟਲੀ ਦੇ ਸ਼ਹਿਰ ਮਿਲਾਨ 'ਚ ਸਭ ਤੋਂ ਵੱਡਾ ਚਰਚ ਡੂਓਮ ਚਰਚ ਹੈ, ਜੋ ਕਿ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਚਰਚ ਹੈ। ਇਸ ਚਰਚ ਦੀ ਖੂਬਸੂਰਤੀ ਦੇਖਦੇ ਹੀ ਬਣਦੀ ਹੈ। ਇਸ ਚਰਚ ਅੰਦਰ ਸਫੈਦ ਪੱਥਰ ਅਤੇ ਵੱਡੀ ਗਿਣਤੀ 'ਚ ਮੂਰਤੀਆਂ ਬਣੀਆਂ ਹੋਈਆਂ ਹਨ।
ਵੈਨਿਸ— ਇਟਲੀ ਦੇ ਸ਼ਹਿਰ ਵੈਨਿਸ 'ਚ ਕੁਝ ਵੱਖਰੀ ਤਰ੍ਹਾਂ ਦੀ ਚਿੱਤਰਕਾਰੀ ਨਾਲ ਬਣਿਆ ਬਹੁਤ ਹੀ ਖੂਬਸੂਰਤ ਚਰਚ ਹੈ। ਇਹ ਚਰਚ ਹੈ ਸੈਂਟ ਮਾਰਕ ਦੀ ਬੇਸੀਲਿਕਾ ਚਰਚ।
ਓਰਵੀਟੋ— ਓਰਵੀਟੋ ਇਟਲੀ ਦਾ ਸ਼ਹਿਰ ਹੈ ਅਤੇ ਇੱਥੇ ਵੀ ਬਹੁਤ ਹੀ ਖੂਬਸੂਰਤ ਚਰਚ ਹੈ। ਅੰਦਰੋਂ ਹੀ ਨਹੀਂ ਸਗੋਂ ਬਾਹਰੋਂ ਵੀ ਇਹ ਚਰਚ ਕਾਫੀ ਖੂਬਸੂਰਤ ਨਜ਼ਰ ਆਉਂਦਾ ਹੈ। ਇਸ ਚਰਚ ਦਾ ਨਾਂ ਹੈ ਓਰਵੀਟੋ ਕੈਥੇਡਰਲ।
ਰੋਮ— ਇਟਲੀ ਦੇ ਸ਼ਹਿਰ ਰੋਮ 'ਚ ਬਣਿਆ ਸੈਂਟ ਪੀਟਰ ਦੀ ਬੇਸੀਲਿਕਾ ਚਰਚ ਬਹੁਤ ਹੀ ਖੂਬਸੂਰਤ ਹੈ। ਇਸ ਤੋਂ ਇਲਾਵਾ ਇੱਥੇ ਦੁਨੀਆ ਦੇ ਵੱਡੇ ਅਤੇ ਖੂਬਸੂਰਤ ਚਰਚ ਹਨ।
ਨੇਪਾਲ : ਚੋਰੀ ਦੇ ਮਾਮਲੇ 'ਚ ਦੋ ਭਾਰਤੀ ਲੜਕੇ ਗ੍ਰਿਫਤਾਰ
NEXT STORY