ਸੋਆਓ- ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਕਮੀ ਆਉਣ ਤੇ ਗਰਮੀ ਦਾ ਮੌਸਮ ਸ਼ੁਰੂ ਹੋਣ ਤੋਂ ਬਾਅਦ ਪੰਜ ਹਫਤਿਆਂ ਤੋਂ ਜਾਰੀ ਲਾਕਡਾਊਨ ਵਿਚ ਇਟਲੀ ਢਿੱਲ ਦੇਣ ਦੇ ਤੌਰ ਤਰੀਕਿਆਂ 'ਤੇ ਵਿਚਾਰ ਕਰ ਰਿਹਾ ਹੈ। ਇਟਲੀ ਪਹਿਲਾ ਪੱਛਮੀ ਦੇਸ਼ ਹੈ ਜੋ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਤੇ ਇਥੇ ਕਿਸੇ ਵੀ ਦੇਸ਼ ਦੀ ਤੁਲਨਾ ਵਿਚ ਸਭ ਤੋਂ ਵਧੇਰੇ 19 ਹਜ਼ਾਰ ਲੋਕਾਂ ਦੀ ਮੌਤ ਇਸ ਮਹਾਮਾਰੀ ਕਾਰਣ ਹੋਈ ਹੈ।
ਹੁਣ ਉਹ ਸ਼ਾਂਤੀਕਾਲ ਦੌਰਾਨ ਲਾਈਆਂ ਗਈਆਂ ਪਾਬੰਦੀਆਂ ਵਿਚ ਕਿਸ ਤਰ੍ਹਾਂ ਢਿੱਲ ਦੇਵੇ ਇਸ ਦਾ ਉਦਾਹਰਣ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਫਿਲਹਾਲ ਸਕੂਲ ਬੰਦ ਹਨ ਤੇ ਬੱਚਿਆਂ ਨੂੰ ਪਾਰਕਾਂ ਵਿਚ ਖੇਡਣ ਦੀ ਵੀ ਆਗਿਆ ਨਹੀਂ ਹੈ। ਘਰ ਦੇ ਬਾਹਰ 200 ਮੀਟਰ ਤੱਕ ਟਹਿਲਣ ਦੀ ਆਗਿਆ ਹੈ ਤੇ ਗੈਰ-ਲੋੜੀਂਦੀਆਂ ਗਤੀਵਿਧੀਆਂ 'ਤੇ ਸਖਤ ਜੁਰਮਾਨੇ ਲਾਏ ਜਾ ਰਹੇ ਹਨ। ਪਾਬੰਦੀਆਂ ਦੇ ਕਾਰਣ ਹੀ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਸਫਲਤਾ ਮਿਲਦੀ ਦਿਖ ਰਹੀ ਹੈ। ਫਿਰ ਵੀ ਅਧਿਕਾਰੀ ਹੁਣ ਵਿਚਾਰ ਕਰ ਰਹੇ ਹਨ ਕਿ ਕਿਸ ਤਰ੍ਹਾਂ ਜਨਤਕ ਆਵਾਜਾਈ ਸੇਵਾਵਾਂ ਵਿਚ ਸਮਾਜਿਕ ਦੂਰੀ ਬਣਾਈ ਰੱਖੀ ਜਾਵੇ, ਆਮ ਦੁਕਾਨਾਂ ਮੁੜ ਖੋਲੀਆਂ ਜਾਣ ਤੇ ਬਿਨਾਂ ਖਤਰੇ ਦੇ ਨਿਰਮਾਣ ਇਕਾਈਆਂ ਨੂੰ ਖੋਲਣ ਦੀ ਆਗਿਆ ਦਿੱਤੀ ਜਾਵੇ।
ਪ੍ਰਧਾਨ ਮੰਤਰੀ ਗੁਈਸੇਪੇ ਕੋਂਟੇ ਨੇ ਇਸ ਹਫਤੇ ਇਟਲੀ ਦੇ ਲੋਕਾਂ ਨੂੰ ਕਿਹਾ ਕਿ ਨਿਸ਼ਚਿਤ ਰੂਪ ਨਾਲ ਅਸੀਂ ਖੁਦ ਨੂੰ ਹਨੇਰੇ ਵਿਚ ਨਹੀਂ ਰੱਖ ਸਕਦੇ ਕਿ ਹਰ ਚੀਜ਼ ਬਦਲ ਜਾਵੇਗੀ। ਕੋਂਟੇ ਨੇ ਸ਼ੁੱਕਰਵਾਰ ਨੂੰ ਰਾਸ਼ਟਰਵਿਆਪੀ ਲਾਕਡਾਊਨ ਨੂੰ 3 ਮਈ ਤੱਕ ਵਧਾ ਦਿੱਤਾ ਸੀ। ਸਰਕਾਰ ਨੂੰ ਸਲਾਹ ਦੇਣ ਵਾਲੀ ਇਕ ਤਕਨੀਕ ਕਮੇਟੀ ਕੋਵਿਡ-19 ਦੇ ਲਈ ਜਾਂਚ ਦਾ ਦਾਇਰਾ ਵਧਾਉਣ 'ਤੇ ਕੰਮ ਕਰ ਰਹੀ ਹੈ ਤਾਂ ਕਿ ਪਾਬੰਦੀਆਂ ਵਿਚ ਢਿੱਲ ਦੇਣ ਤੋਂ ਪਹਿਲਾਂ ਇਹ ਪਤਾ ਲਾਇਆ ਜਾ ਸਕੇ ਕਿ ਇਟਲੀ ਵਿਚ ਇਹ ਕਿੰਨਾਂ ਵਿਅਪਕ ਹੈ।
ਸਵੀਡਨ 'ਚ ਲਗਭਗ 10 ਹਜ਼ਾਰ ਲੋਕ ਕੋਰੋਨਾ ਪਾਜ਼ੀਟਿਵ ਪਰ PM ਨੇ ਨਹੀਂ ਛੱਡੀ ਇਹ ਜਿੱਦ
NEXT STORY