ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਦੇ ਪੁੱਤਰ ਅਤੇ ਇਵਾਂਕਾ ਟਰੰਪ ਦੇ ਭਰਾ ਡੋਨਾਲਡ ਟਰੰਪ ਜੂਨੀਅਰ ਨੂੰ ਉਦਾਰਵਾਦੀਆਂ ਅਤੇ ਵਾਕ ਸੁਤੰਤਰਤਾ ਨੂੰ ਲੈ ਕੇ ਨਵੀਂ ਕਿਤਾਬ 'ਤੇ ਗੱਲਬਾਤ ਲਈ ਇਕ ਯੂਨੀਵਰਸਿਟੀ 'ਚ ਆਯੋਜਿਤ ਪ੍ਰੋਗਰਾਮ 'ਚ ਉਸ ਸਮੇਂ ਦਰਸ਼ਕਾਂ ਨਰਾਜ਼ਗੀ ਝਲਣੀ ਪਈ ਜਦ ਇਕ ਦਰਸ਼ਕ ਇਸ ਗੱਲ ਨੂੰ ਲੈ ਕੇ ਉਨ੍ਹਾਂ ਨਾਲ ਬਹਿਸ ਕਰਨ ਲੱਗਾ ਕਿ ਉਹ ਸਵਾਲਾਂ ਦਾ ਜਵਾਬ ਕਿਉਂ ਨਹੀਂ ਦੇਣਗੇ। ਗਾਰਡੀਅਨ ਅਖਬਾਰ ਨੇ ਇਹ ਜਾਣਕਾਰੀ ਦਿੱਤੀ। ਗਾਰਡੀਅਨ ਖਬਰ ਮੁਤਾਬਕ ਲਾਸ ਏਜੰਲਸ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ (ਯੂ. ਸੀ. ਐੱਲ. ਏ.) 'ਚ ਆਯੋਜਿਤ ਪ੍ਰੋਗਰਾਮ 'ਚ ਸ਼ਾਮਲ ਕਰੀਬ 450 ਲੋਕਾਂ ਨੇ ਉਸ ਸਮੇਂ ਨਰਾਜ਼ਗੀ ਜਤਾਈ ਕਿ ਟਰੰਪ ਜੂਨੀਅਰ ਅਤੇ ਉਨ੍ਹਾਂ ਦੀ ਮਹਿਲਾ ਮਿੱਤਰ ਕਿੰਬਰਲੀ ਗੁਏਲਫੋਅਲੇ ਨੇ ਸਮੇਂ ਦੀ ਕਮੀ ਦੇ ਚੱਲਦੇ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।
ਟਰੰਪ ਯੂ. ਸੀ. ਐੱਲ. ਏ. 'ਚ ਆਪਣੀ ਕਿਤਾਬ 'ਟ੍ਰਿਗਰਡ-ਹਾਊਦ ਦਿ ਲੈੱਫਟ ਥ੍ਰਾਈਵਸ ਆਨ ਹੇਟ ਅੰਡ ਵਾਂਟਸ ਟੂ ਸਾਇਲੈਂਸ ਯੂ. ਐੱਸ.।' ਅਖਬਾਰ ਨੇ ਆਪਣੀ ਖਬਰ ਆਖਿਆ ਕਿ ਟਰੰਪ ਜੂਨੀਅਰ ਜਦ ਇਕ ਹਾਲ 'ਚ ਪਹੁੰਚੇ ਤਾਂ ਉਥੇ ਅਮਰੀਕਾ, ਅਮਰੀਕਾ ਦੇ ਨਾਅਰੇ ਲੱਗ ਰਹੇ ਸਨ। ਥੋੜ੍ਹੀ ਦੇਰ ਬਾਅਦ ਜਦ ਦਰਸ਼ਕਾਂ ਨੂੰ ਦੱਸਿਆ ਗਿਆ ਕਿ ਉਹ ਸਵਾਲ ਨਹੀਂ ਲੈਣਗੇ ਤਾਂ ਨਰਾਜ਼ ਦਰਸ਼ਕਾਂ ਨੇ ਸਵਾਲ-ਜਵਾਬ ਲਈ 'ਕਿਊ ਐਂਡ ਏ' ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਗਾਰਡੀਅਨ (ਅੰਗ੍ਰੇਜ਼ੀ ਅਖਬਾਰ) ਨੇ ਆਖਿਆ ਕਿ ਟਰੰਪ ਜੂਨੀਅਰ ਨੇ ਦਰਸ਼ਕਾਂ ਨੂੰ ਦੱਸਿਆ ਤੋਂ ਸਵਾਲ ਲੈਣ 'ਚ ਕੱਟੜਪੰਥੀ ਸੋਸ਼ਲ ਮੀਡੀਆ ਬਾਅਦ 'ਚ ਉਨ੍ਹਾਂ ਦੇ ਜਵਾਬ ਨੂੰ ਤੋੜ-ਮਰੋੜ ਕੇ ਪੇਸ਼ ਕਰ ਸਕਦਾ ਹੈ। ਗਾਰਡੀਅਨ ਮੁਤਾਬਕ, ਗੁਏਲਫੋਅਲੇ ਨੇ ਦਰਸ਼ਕਾਂ ਨੂੰ ਆਖਿਆ ਕਿ ਉਨ੍ਹਾਂ ਦਾ ਵਿਵਹਾਰ ਖੁਸ਼ਕ ਹੈ। ਇਸ ਤੋਂ ਬਾਅਦ ਟਰੰਪ ਜੂਨੀਅਰ ਅਤੇ ਉਹ ਸਟੇਜ ਤੋਂ ਚਲੇ ਗਏ।
ਕੈਂਸਰ ਨੂੰ ਖਤਮ ਕਰਨ ਵਾਲੇ ਵਾਇਰਸ ਦੀ ਖੋਜ
NEXT STORY