ਟੋਕੀਓ (ਭਾਸ਼ਾ)— ਦੱਖਣੀ-ਪੱਛਮੀ ਜਾਪਾਨ ਵਿਚ ਸ਼ੁੱਕਰਵਾਰ ਨੂੰ ਭੂਚਾਲ ਦੇ ਦੋਹਰੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਭੂਚਾਲ ਮਿਆਜਾਕੀ ਸੂਬੇ ਦੀ ਰਾਜਧਾਨੀ ਮਿਆਜਾਕੀ-ਸ਼ੀ ਤੋਂ 44 ਕਿਲੋਮੀਟਰ ਦੂਰ ਸੀ। ਭੂਚਾਲ ਦਾ ਪਹਿਲਾ ਝਟਕਾ ਸਵੇਰੇ 7:43 'ਤੇ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.6 ਦਰਜ ਕੀਤੀ ਗਈ। ਇਸ ਦੇ ਕੁਝ ਦੇਰ ਬਾਅਦ ਹੀ ਇਸੇ ਖੇਤਰ ਵਿਚ ਸਵੇਰੇ 8:48 ਵਜੇ ਭੂਚਾਲ ਦਾ ਦੂਜਾ ਝਟਕਾ ਆਇਆ, ਜਿਸ ਦੀ ਤੀਬਰਤਾ 6.3 ਦੀ ਮਾਪੀ ਗਈ।
ਭੂਚਾਲ ਦਾ ਕੇਂਦਰ ਮਿਆਜਾਕੀ ਦੇ 39 ਕਿਲੋਮੀਟਰ ਦੱਖਣ-ਪੂਰਬ ਵਿਚ ਜ਼ਮੀਨ ਤੋਂ 23 ਕਿਲੋਮੀਟਰ ਡੂੰਘਾਈ ਵਿਚ ਸੀ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਕਿਊਸ਼ੂ ਇਲੈਕਟ੍ਰਿਕ ਪਾਵਰ ਕੰਪਨੀ ਨੇ ਦੱਸਿਆ ਕਿ ਭੂਚਾਲ ਕਾਰਨ ਕਾਗੋਸ਼ਿਮਾ ਸਥਿਤ ਸੇਂਦਾਈ ਪਰਮਾਣੂ ਊਰਜ ਪਲਾਂਟ ਵਿਚ ਕਿਸੇ ਤਰ੍ਹਾਂ ਦੀ ਗੜਬੜੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਨਾਲ ਹੀ ਜਾਪਾਨ ਦੇ ਮੌਸਮ ਵਿਗਿਆਨ ਨੇ ਕਿਹਾ ਹੈ ਕਿ ਇਸ ਨਾਲ ਸਮੁੰਦਰ ਦੇ ਜਲ ਪੱਧਰ ਵਿਚ ਮਾਮੂਲੀ ਤਬਦੀਲੀ ਦਿਖਾਈ ਦੇ ਸਕਦੀ ਹੈ ਪਰ ਸੁਨਾਮੀ ਸੰਬੰਧੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ।
ਐੱਸ. ਸੀ. ਓ. ਦੀ ਬੈਠਕ 'ਚ ਕੁਰੈਸ਼ੀ ਤੇ ਸੁਸ਼ਮਾ ਕਰ ਸਕਦੇ ਹਨ ਗੱਲਬਾਤ
NEXT STORY