ਜਕਾਰਤਾ— ਇੰਡੋਨੇਸ਼ੀਆ ਦੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ 'ਚ ਜੋਕੋ ਵਿਡੋਡੋ ਨੇ ਲਗਾਤਾਰ ਦੂਜੀ ਵਾਰ ਜਿੱਤ ਦਰਜ ਕੀਤੀ ਹੈ। ਵਿਭਾਗ ਨੇ ਦੱਸਿਆ ਕਿ ਇੰਡੋਨੇਸ਼ੀਆ ਡੈਮੋਕ੍ਰੇਟਿਕ ਪਾਰਟੀ ਆਫ ਸਟ੍ਰਗਲ ਦੇ ਮੈਂਬਰ ਵਿਡੋਡੋ ਨੇ ਆਪਣੇ ਵਿਰੋਧੀ ਉਮੀਦਵਾਰ ਪ੍ਰਾਬੋਵੋ ਸੁਬਿਯਾਂਤੋ ਨੂੰ ਹਰਾਇਆ। ਵਿਭਾਗ ਨੇ ਦੱਸਿਆ ਕਿ ਵਿਡੋਡੋ ਨੇ 55.5 ਫੀਸਦੀ ਤੋਂ ਲੈ ਕੇ 44.5 ਫੀਸਦੀ ਤਕ ਦੇ ਫਰਕ ਨਾਲ ਜਿੱਤ ਹਾਸਲ ਕੀਤੀ।
ਮਾਹਿਰਾਂ ਵਲੋਂ ਪਹਿਲਾਂ ਹੀ ਅੰਦਾਜ਼ਾ ਲਗਾ ਲਿਆ ਗਿਆ ਸੀ ਕਿ ਵਿਡੋਡੋ ਹੀ ਜਿੱਤ ਹਾਸਲ ਕਰਨਗੇ। ਹਾਲਾਂਕਿ ਸੁਬਿਯਾਂਤੋ ਨੇ ਮਤਦਾਨ 'ਚ ਗੜਬੜੀ ਦਾ ਦੋਸ਼ ਲਗਾਉਂਦੇ ਹੋਏ ਵਿਡੋਡੋ ਦੀ ਜਿੱਤ ਨੂੰ ਚੁਣੌਤੀ ਦੇਣ ਦਾ ਸੰਕਲਪ ਕੀਤਾ ਸੀ ਤੇ ਚਿਤਾਵਨੀ ਦਿੱਤੀ ਸੀ ਕਿ ਇਸ ਨਾਲ ਇੰਡੋਨੇਸ਼ੀਆ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਸਕਦਾ ਹੈ।
ਪੁਲਸ ਨੇ ਪਿਛਲੇ ਹਫਤੇ ਦੱਸਿਆ ਕਿ ਉਸ ਨੇ ਇਸਲਾਮਕ ਸਟੇਟ ਨਾਲ ਜੁੜੇ ਕਈ ਅੱਤਵਾਦੀਆਂ ਨੂੰ ਹਿਰਾਸਤ 'ਚ ਲਿਆ ਹੈ। ਇਨ੍ਹਾਂ 'ਚੋਂ ਕੁੱਝ ਅੱਤਵਾਦੀਆਂ ਨੇ ਚੋਣਾਂ ਦੇ ਬਾਅਦ ਕਿਸੇ ਪ੍ਰਦਰਸ਼ਨ 'ਚ ਬੰਬ ਧਮਾਕਾ ਕਰਕੇ ਅਰਾਜਕਤਾ ਪੈਦਾ ਕਰਨ ਦੀ ਸਾਜਸ਼ ਕੀਤੀ ਹੈ। ਇਸ ਦੇ ਬਾਅਦ ਦੇਸ਼ 'ਚ ਤਣਾਅ ਵਧ ਗਿਆ ਹੈ।
ਤੰਗ ਖੇਤਰਾਂ 'ਚ ਦਾਖਲ ਹੋਣ ਵਾਲਾ 'ਰੋਬੋਟ ਡਰੋਨ' ਤਿਆਰ
NEXT STORY