ਮੈਲਬੋਰਨ, (ਮਨਦੀਪ ਸਿੰਘ ਸੈਣੀ)— ਆਸਟ੍ਰੇਲੀਆ ਦੀ ਨਾਮਵਰ ਸੰਸਥਾ 'ਮਾਰਗੇਜ਼ ਐਂਡ ਫਾਈਨਾਂਸ ਐਸੋਸੀਏਸ਼ਨ ਆਫ ਆਸਟ੍ਰੇਲੀਆ' ਨੇ ਸਾਲ 2019 ਵਿੱਚ ਵਧੀਆ ਕਾਰਗੁਜ਼ਾਰੀ ਅਤੇ ਲਗਨ ਵਿਖਾਉਣ ਲਈ ਕੇ. ਡੀ. ਸਿੰਘ ਆਹਲੂਵਾਲੀਆ ਨੂੰ ਸਰਵੋਤਮ ਫਾਈਨਾਂਸ਼ੀਅਲ ਐਕਸਪਰਟ ਵਜੋਂ ਨਾਮਜ਼ਦ ਕੀਤਾ ਹੈ। ਬੀਤੇ ਦਿਨੀਂ ਐਡੀਲੇਡ ਵਿੱਚ ਰੱਖੇ ਇੱਕ ਸਮਾਗਮ ਵਿੱਚ ਸੰਸਥਾ ਦੀ ਚੇਅਰਮੈਨ ਡੈਨਾ ਬੀਜਲੇ ਨੇ ਕਿਹਾ ਕਿ ਕੇ. ਡੀ. ਸਿੰਘ ਨੇ ਆਪਣੀ ਮਿਹਨਤ ਸਦਕਾ ਨਾ ਸਿਰਫ ਪੰਜਾਬੀ ਭਾਈਚਾਰੇ ਵਿੱਚ ਆਪਣੀ ਸ਼ਖਸੀਅਤ ਨੂੰ ਨਿਖਾਰਿਆ ਹੈ ਸਗੋਂ ਆਸਟ੍ਰੇਲੀਆਈ ਲੋਕਾਂ ਵਿੱਚ ਵੀ ਇੱਕ ਖਾਸ ਪਛਾਣ ਬਣਾਈ ਹੈ।
ਜ਼ਮੀਨ, ਘਰ, ਬਿਲਡਿੰਗ, ਕਰਜ਼ੇ ਅਤੇ ਹੋਰ ਵਪਾਰਕ ਨੁਕਤਿਆਂ ਤੇ ਰਾਬਤਾ ਰੱਖਣ ਵਾਲੀ ਸੰਸਥਾ 'ਮਾਰਗੇਜ਼ ਐਂਡ ਫਾਈਨਾਂਸ ਐਸੋਸੀਏਸ਼ਨ ਆਫ ਆਸਟ੍ਰੇਲੀਆ' ਵੱਲੋਂ ਰਾਜ ਪੱਧਰੀ ਵੱਕਾਰੀ ਸਨਮਾਨ ਮਿਲਣ 'ਤੇ ਖੁਸ਼ੀ ਪ੍ਰਗਟ ਕਰਦਿਆਂ ਕੇ. ਡੀ. ਸਿੰਘ ਆਹਲੂਵਾਲੀਆ ਨੇ ਦੱਸਿਆ ਪੰਜਾਬੀ ਭਾਈਚਾਰੇ ਸਮੇਤ ਹੋਰਨਾਂ ਭਾਈਚਾਰਿਆਂ ਤੋਂ ਮਿਲੇ ਸਹਿਯੋਗ ਤੇ ਭਰਵੇਂ ਹੁੰਗਾਰੇ ਸਦਕਾ ਇਹ ਸੰਭਵ ਹੋ ਸਕਿਆ ਹੈ। ਜ਼ਿਲਾ ਅ੍ਰੰਮਿਤਸਰ ਨਾਲ ਸੰਬੰਧਤ ਕੇ. ਡੀ. ਸਿੰਘ ਆਹਲੂਵਾਲੀਆ ਨੂੰ ਇਹ ਸਨਮਾਨ ਮਿਲਣ ਤੇ ਸਭ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ।
ਪਾਕਿਸਤਾਨ ਨੇ ਆਪਣੇ ਹਵਾਈ ਖੇਤਰ ਤੋਂ ਹਟਾਇਆ ਬੈਨ, ਦਿੱਲੀ ਸੁਰੱਖਿਅਤ ਪਹੁੰਚੀ ਪਹਿਲੀ ਫਲਾਈਟ
NEXT STORY