ਨੈਰੋਬੀ (ਏਜੰਸੀ)— ਕੀਨੀਆ ਦੀ ਰਾਜਧਾਨੀ ਨੈਰੋਬੀ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੋਮਵਾਰ ਨੂੰ ਇਕ ਸਕੂਲ ਵਿਚ ਕਲਾਸ ਦੀ ਛੱਤ ਡਿੱਗ ਜਾਣ ਮਗਰੋਂ ਘੱਟੋ-ਘੱਟ 7 ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਸਮਾਚਾਰ ਏਜੰਸੀ ਨੇ ਦੱਸਿਆ ਕਿ ਸੋਮਵਾਰ ਨੂੰ ਪ੍ਰੈਸ਼ੀਅਸ ਟੈਲੇਂਟ ਟੌਪ ਸਕੂਲ (Precious Talent Top School) ਸ਼ੁਰੂ ਹੋਣ ਦੇ ਕੁਝ ਹੀ ਮਿੰਟ ਬਾਅਦ ਹੀ ਇਸ ਦਾ ਲੱਕੜ ਨਾਲ ਬਣਿਆ ਢਾਂਚਾ ਢਹਿ ਗਿਆ। ਇਸ ਵਿਚ ਦਰਜਨਾਂ ਵਿਦਿਆਰਥੀਆਂ ਦੇ ਫਸੇ ਹੋਣ ਦਾ ਖਦਸ਼ਾ ਹੈ।
ਸਕੂਲ ਦੇ ਨਿਦੇਸ਼ਕ ਮੂਸਾ ਨਦੀਰੰਗੂ ਨੇ ਨੇੜਲੇ ਸੀਵਰੇਜ ਪਾਈਪ ਦੀ ਉਸਾਰੀ 'ਤੇ ਘਟਨਾ ਵਾਪਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਇਦ ਇਸ ਨਾਲ ਇਮਾਰਤ ਦੀ ਨੀਂਹ ਕਮਜ਼ੋਰ ਹੋ ਗਈ ਹੈ।
ਉੱਧਰ ਕੀਨੀਆ ਰੈੱਡ ਕ੍ਰਾਸ ਨੇ ਕੁਝ ਬੱਚਿਆਂ ਨੂੰ ਨੈਰੋਬੀ ਦੇ ਕੇਨਯਾਟਾ ਨੈਸ਼ਨਲ ਹਸਪਤਾਲ ਵਿਚ ਟਰਾਂਸਫਰ ਕਰ ਦਿੱਤਾ ਹੈ। ਇਸ ਘਟਨਾ ਸਬੰਧੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਇਸ ਕਾਰਨ PM ਮੋਦੀ ਨੇ USA ਸੈਨੇਟਰ ਦੀ ਪਤਨੀ ਕੋਲੋਂ ਮੰਗੀ ਮੁਆਫੀ (ਵੀਡੀਓ)
NEXT STORY