ਢਾਕਾ— ਸੰਗੀਤ ਕਾਰੋਬਾਰੀ ਅਤੇ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੀ ਹੱਤਿਆ ਦਾ ਦੋਸ਼ੀ ਅਬਦੁੱਲ ਰਉਫ ਦਾਊਦ ਮਰਚੈਂਟ ਢਾਕਾ ਸੈਂਟਰਲ ਜੇਲ 'ਚੋਂ ਰਿਹਾਅ ਹੋ ਗਿਆ ਹੈ। ਭਾਰਤ 'ਚ ਮਰਚੈਂਟ ਨੂੰ ਗੁਲਸ਼ਨ ਕੁਮਾਰ ਦੀ ਹੱਤਿਆ ਦੇ ਦੋਸ਼ 'ਚ ਅਪ੍ਰੈਲ 2002 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਮੁੰਬਈ 'ਚ 12 ਅਗਸਤ 1997 ਨੂੰ ਗੁਲਸ਼ਨ ਕੁਮਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬੀਮਾਰ ਮਾਂ ਨੂੰ ਮਿਲਣ ਲਈ ਪੈਰੋਲ 'ਤੇ ਰਿਹਾਅ ਹੋਣ ਤੋਂ ਬਾਅਦ ਮਰਚੈਂਟ ਅਪ੍ਰੈਲ 2009 'ਚ ਬੰਗਲਾਦੇਸ਼ ਦੌੜ ਗਿਆ ਸੀ।
ਮਰਚੈਂਟ ਅੰਡਰਵਰਲਡ ਸਰਗਨਾ ਦਾਊਦ ਇਬਰਾਹਿਮ ਦੇ ਸਹਿਯੋਗੀ ਹੈ ਅਤੇ ਉਸ ਨੂੰ ਨਕਲੀ ਬੰਗਲਾਦੇਸ਼ੀ ਪਾਸਪੋਰਟ ਰੱਖਣ ਦੇ ਦੋਸ਼ 'ਚ 2009 'ਚ ਗ੍ਰਿਫਤਾਰ ਕੀਤਾ ਗਿਆ ਸੀ। 2013 ਤੋਂ ਭਾਰਤ ਉਸ ਦੀ ਜਲਦ ਹਵਾਲਗੀ ਲਈ ਜ਼ੋਰ ਦੇ ਰਿਹਾ ਹੈ।
ਢਾਕਾ ਸੈਂਟਰਲ ਜੇਲ ਤੋਂ ਸੀਨੀਅਰ ਸੁਪਰਡੈਂਟ ਨੇ ਦੱਸਿਆ ਕਿ ਐਤਵਾਰ ਦੀ ਸ਼ਾਮ ਨੂੰ 4.30 ਵਜੇ ਉਹ ਜੇਲ ਤੋਂ ਬਾਹਰ ਆਇਆ। ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁੱਜਮਾਂ ਖਾਨ ਕਮਾਲ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਕੀ ਉਸ ਨੂੰ ਭਾਰਤ ਨੂੰ ਸੌਂਪ ਦਿੱਤਾ ਜਾਵੇਗਾ। ਮਰਚੈਂਟ ਨੂੰ ਬੰਗਲਾਦੇਸ਼ 'ਚ ਗ੍ਰਿਫਤਾਰ ਕਰਨ ਤੋਂ ਬਾਅਦ ਪਹਿਲੇ ਗਾਜ਼ੀਪੁਰ ਦੇ ਕਾਸ਼ਿਮਪੁਰ ਜੇਲ 'ਚ ਰੱਖਿਆ ਗਿਆ। ਫਿਰ ਉਸ ਨੂੰ ਨਵੰਬਰ 2014 'ਚ ਢਾਕਾ ਸੈਂਟਰਲ ਜੇਲ 'ਚ ਰੱਖਿਆ ਗਿਆ।
ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਓਬਾਮਾ ਦੀ ਆਖਰੀ ਅਪੀਲ
NEXT STORY