ਵਲਾਦੀਬੋਸਤੋਕ (ਏ.ਐਫ.ਪੀ.)- ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਨ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਨੇ ਵੀਰਵਾਰ ਨੂੰ ਆਹਮੋ-ਸਾਹਮਣੇ ਆਪਣੀ ਪਹਿਲੀ ਮੁਲਾਕਾਤ ਵਿਚ ਦੋਹਾਂ ਦੇਸ਼ਾਂ ਵਿਚਾਲੇ ਨੇੜਲੇ ਸਬੰਧ ਸਥਾਪਿਤ ਕਰਨ ਦਾ ਤਹੱਈਆ ਲਿਆ। ਰੂਸ ਦੇ ਵਲਾਦੀਵੋਸਤੋਕ ਸ਼ਹਿਰ ਵਿਚ ਦੋਹਾਂ ਨੇਤਾਵਾਂ ਵਿਚਾਲੇ ਸ਼ਿਖਰ ਵਾਰਤਾ ਅਜਿਹੇ ਸਮੇਂ ਵਿਚ ਹੋ ਰਹੀ ਹੈ, ਜਦੋਂ ਕਿਮ ਅਮਰੀਕਾ ਦੇ ਨਾਲ ਆਪਣੇ ਪ੍ਰਮਾਣੂੰ ਗਤੀਰੋਧ ਦੇ ਸਬੰਧ ਵਿਚ ਹਮਾਇਤ ਹਾਸਲ ਕਰਨਾ ਚਾਹੁੰਦੇ ਹਨ ਅਤੇ ਪੁਤਿਨ ਇਸ ਮਾਮਲੇ ਵਿਚ ਰੂਸ ਨੂੰ ਵੀ ਇਕ ਖਿਲਾੜੀ ਦੇ ਤੌਰ 'ਤੇ ਪੇਸ਼ ਕਰਨਾ ਚਾਹੁੰਦੇ ਹਨ। ਵਾਰਤਾ ਲਈ ਜਾਣ ਤੋਂ ਪਹਿਲਾਂ ਦੋਵੇਂ ਨੇਤਾ ਇਕ-ਦੂਜੇ ਨੂੰ ਦੇਖ ਕੇ ਮੁਸਕੁਰਾਏ ਅਤੇ ਉਨ੍ਹਾਂ ਨੇ ਹੱਥ ਵੀ ਮਿਲਾਇਆ। ਕਿਮ ਅਤੇ ਪੁਤਿਨ ਦੀ ਵਾਰਤਾ ਉਮੀਦ ਤੋਂ ਲੰਬੀ, ਤਕਰੀਬਨ ਦੋ ਘੰਟੇ ਚੱਲੀ।
ਮੀਟਿੰਗ ਲਈ ਜਾਣ ਤੋਂ ਪਹਿਲਾਂ ਦਿੱਤੇ ਸੰਖੇਪ ਬਿਆਨਾਂ ਵਿਚ ਦੋਹਾਂ ਨੇਤਾਵਾਂ ਨੇ ਰੂਸ ਅਤੇ ਉੱਤਰੀ ਕੋਰੀਆ ਦੇ ਇਤਿਹਾਸਕ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਉਮੀਦ ਜਤਾਈ। ਕਿਮ ਨੇ ਕਿਹਾ ਕਿ ਉਹ ਰੂਸ ਦੇ ਨਾਲ ਆਧੁਨਿਕ ਸਬੰਧਾਂ ਨੂੰ ਜ਼ਿਆਦਾ ਅਸਥਿਰ ਅਤੇ ਮਜ਼ਬੂਤ ਬਣਾਉਣਾ ਚਾਹੁੰਦੇ ਹਨ ਅਤੇ ਪੁਤਿਨ ਨੇ ਕਿਹਾ ਕਿ ਇਹ ਯਾਤਰਾ ਦੋਹਾਂ ਦੇਸ਼ਾਂ ਦਰਮਿਆਨ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰੇਗੀ। ਕਿਮ ਨੇ ਬਹੁਤ ਚੰਗੀ ਮੀਟਿੰਗ ਲਈ ਪੁਤਿਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਵਿਚਾਲੇ ਸਾਂਝੇ ਹਿੱਤਾਂ ਦੇ ਮਾਮਲਿਆਂ 'ਤੇ ਅਰਥਪੂਰਣ ਵਾਰਤਾ ਹੋਈ। ਪੁਤਿਨ ਨੇ ਵੀ ਕਿਹਾ ਕਿ ਦੋਹਾਂ ਵਿਚਾਲੇ ਵਿਸਥਾਰ ਨਾਲ ਗੱਲ ਹੋਈ ਪਰ ਕਿਸੇ ਨੇ ਵੀ ਇਸ ਬਾਰੇ ਵਿਚ ਜ਼ਿਆਦਾ ਜਾਣਕਾਰੀ ਮੁਹੱਈਆ ਨਹੀਂ ਕਰਵਾਈ। ਇਸ ਤੋਂ ਪਹਿਲਾਂ ਕਿਮ ਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹਨੋਈ ਵਿਚ ਸ਼ਿਖਰ ਵਾਰਤਾ ਬਿਨਾਂ ਕਿਸੇ ਸਮਝੌਤੇ ਦੇ ਹੀ ਖਤਮ ਹੋ ਗਈ ਸੀ। ਟਰੰਪ ਨਾਲ ਵਾਰਤਾ ਸਮੇਂ ਤੋਂ ਪਹਿਲਾਂ ਖਤਮ ਹੋਣ ਤੋਂ ਬਾਅਦ ਕਿਮ ਦੀ ਕਿਸੇ ਹੋਰ ਰਾਸ਼ਟਰ ਪ੍ਰਧਾਨ ਨਾਲ ਇਹ ਪਹਿਲੀ ਮੀਟਿੰਗ ਹੈ।
'ਛੋਟੇ ਬੱਚਿਆਂ ਨੂੰ ਸਕ੍ਰੀਨ 'ਤੇ ਰੋਜ਼ਾਨਾ 60 ਮਿੰਟ ਤੋਂ ਜ਼ਿਆਦਾ ਬਿਤਾਉਣਾ ਹਾਨੀਕਾਰਕ'
NEXT STORY