ਕਾਠਮੰਡੂ (ਭਾਸ਼ਾ): ਨੇਪਾਲ ਦੇ ਸਿੰਧੁਪਾਲਚੋਕ ਜ਼ਿਲੇ ਵਿਚ ਸ਼ੁੱਕਰਵਾਰ ਨੂੰ ਜ਼ਮੀਨ ਖਿਸਕਣ ਕਾਰਣ 37 ਲੋਕ ਲਾਪਤਾ ਹੋ ਗਏ ਤੇ ਕਈ ਮਕਾਨ ਤਬਾਹ ਹੋ ਗਏ। ਅਖਬਾਰ 'ਹਿਮਾਲਿਅਨ ਟਾਈਮਜ਼' ਦੀ ਖਬਰ ਮੁਤਾਬਕ ਜ਼ਮੀਨ ਸਵੇਰੇ 6 ਵਜੇ ਲਾਮਾ ਟੋਲ ਦੇ ਉੱਪਰੋਂ ਖਿਸਕੀ। ਸੁਰੱਖਿਆ ਕਰਮਚਾਰੀਆਂ ਨੇ ਰਾਹਤ ਤੇ ਬਚਾਅ ਮੁਹਿੰਮ ਚਲਾਈ ਹੋਈ ਹੈ।
ਨੇਪਾਲ ਦੇ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਅਗਨੀ ਪ੍ਰਸਾਦ ਸਪਕੋਟਾ ਨੇ ਮੌਕੇ 'ਤੇ ਪਹੁੰਚਕੇ ਨੁਕਸਾਨ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਸਪਕੋਟਾ ਦੇ ਪ੍ਰੈੱਸ ਕੋਆਰਡੀਨੇਟਰ ਸ਼੍ਰੀਧਰ ਨੁਪਾਨੇ ਨੇ ਦੱਸਿਆ ਕਿ ਇਸ ਘਟਨਾ ਵਿਚ 30 ਤੋਂ ਵਧੇਰੇ ਮਕਾਨ ਮਲਬੇ ਵਿਚ ਦਬ ਗਏ ਤੇ 37 ਲੋਕ ਲਾਪਤਾ ਹਨ।
ਪਾਕਿ ਸੁਰੱਖਿਆ ਬਲਾਂ ਨੇ ਸਿੰਧੀ ਨੇਤਾ ਦੇ ਘਰ ਛਾਪਾ ਮਾਰਿਆ, ਪਰਿਵਾਰ ਨੂੰ ਦਿੱਤੀ ਧਮਕੀ
NEXT STORY