ਬੇਰੁੱਤ (ਬਿਊਰੋ)— ਮੱਧ ਪੂਰਬੀ ਦੇਸ਼ ਲੇਬਨਾਨ ਦੀ ਇਕ ਮਹਿਲਾ ਭਿਖਾਰਨ ਇਨੀ ਦਿਨੀਂ ਸੁਰਖੀਆਂ ਵਿਚ ਹੈ। ਇਸ ਮਹਿਲਾ ਭਿਖਾਰਨ ਦੇ ਬੈਂਕ ਖਾਤੇ ਵਿਚ 6.37 ਕਰੋੜ ਰੁਪਏ ਹੋਣ ਦਾ ਖੁਲਾਸਾ ਹੋਇਆ ਹੈ। ਭਿਖਾਰਨ ਵਾਫਾ ਮੁਹੰਮਦ ਅਵਦ ਨੇ ਇਹ ਰਾਸ਼ੀ ਭੀਖ ਮੰਗ ਕੇ ਇਕੱਠੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਵਾਫਾ ਮੁਹੰਮਦ ਆਪਣੀ ਬਚਤ ਨੂੰ ਇਕ ਬੈਂਕ ਤੋ ਦੂਜੇ ਬੈਂਕ ਵਿਚ ਟਰਾਂਸਫਰ ਕਰਨ ਲਈ ਪਹੁੰਚੀ ਸੀ। ਜਦੋਂ ਉਸ ਨੇ ਪੈਸੇ ਟਰਾਂਸਫਰ ਕਰਨ ਲਈ ਐਪਲੀਕੇਸ਼ਨ ਦਿੱਤੀ ਤਾਂ ਮੌਜੂਦਾ ਬੈਂਕ ਕੋਲ ਨਗਦੀ ਦੀ ਸਮੱਸਿਆ ਪੈਦਾ ਹੋ ਗਈ। ਵਾਫਾ ਦੇ ਦੋ ਚੈੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਇਨ੍ਹਾਂ 'ਤੇ 30 ਸਤੰਬਰ, 2019 ਦੀ ਤਰੀਕ ਦਰਜ ਹੈ।
ਇੱਥੇ ਦੱਸ ਦਈਏ ਕਿ ਵਾਫਾ ਸੀਦੋਨ ਸ਼ਹਿਰ ਦੀ ਰਹਿਣ ਵਾਲੀ ਹੈ ਅਤੇ ਇੱਥੋਂ ਦੇ ਇਕ ਮਸ਼ਹੂਰ ਹਸਪਤਾਲ ਸਾਹਮਣੇ ਪੂਰਾ ਦਿਨ ਭੀਖ ਮੰਗਦੀ ਹੈ। ਉਹ ਇੱਥੇ ਪਿਛਲੇ 10 ਸਾਲ ਤੋਂ ਭੀਖ ਮੰਗ ਰਹੀ ਹੈ। ਹਸਪਤਾਲ ਦੀ ਇਕ ਨਰਸ ਹਾਨਾ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਵਾਫਾ ਨੂੰ ਅਸੀ ਭਿਖਾਰਨ ਦੇ ਤੌਰ 'ਤੇ ਜਾਣਦੇ ਹਾਂ। ਜ਼ਿਆਦਾਤਰ ਸਮਾਂ ਉਹ ਹਸਪਤਾਲ ਦੇ ਗੇਟ 'ਤੇ ਭੀਖ ਮੰਗਦੇ ਹੋਏ ਦੇਖੀ ਜਾ ਸਕਦੀ ਹੈ। ਨੇੜੇ ਰਹਿਣ ਵਾਲੇ ਜ਼ਿਆਦਾਤਰ ਲੋਕ ਉਸ ਨੂੰ ਜਾਣਦੇ ਹਨ।
ਧਾਰਾ 370 ਹਟਾਏ ਜਾਣ ਖਿਲਾਫ ਚੱਲ ਰਹੇ ਪ੍ਰੋਗਰਾਮ 'ਚ ਵਿਦਿਆਰਥੀਆਂ ਨੇ ਪਾਇਆ ਅੜਿੱਕਾ
NEXT STORY