ਵਾਸ਼ਿੰਗਟਨ (ਭਾਸ਼ਾ)- ਮੇਘਾਲਿਆ ਦੀ ਇਕ ਗੁਫਾ ਅੰਦਰ ਚੂਨਾ-ਪੱਥਰ ਦੇ ਢੇਰ ਨੇ ਪੌਣ ਪਾਣੀ ਵਿਚ ਬਦਲਾਅ ਦੇ ਅਨਸੁਲ਼ਝੇ ਰਹੱਸ ਨੂੰ ਜਾਨਣ ਵਿਚ ਮਦਦ ਕੀਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਰਤ ਵਿਚ ਗੁਫਾ ਦੀ ਛੱਤ ਟਪਕਣ ਨਾਲ ਫਰਸ਼ 'ਤੇ ਇਕੱਠਾ ਹੋਇਆ ਚੂਨਾ-ਪੱਥਰ ਦੇ ਸਤੰਭ ਦੀ ਸਟਲੈਗਮਾਈਟ ਨਾਲ ਦੇਸ਼ ਵਿਚ ਮਾਨਸੂਨ ਦੇ ਪੈਟਰਨ, ਸੋਕੇ ਅਤੇ ਹੜ੍ਹ ਬਾਰੇ ਬਿਹਤਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਅਮਰੀਕਾ ਵਿਚ ਵੰਡੇਰਬਿਲਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਿਛਲੇ 50 ਸਾਲ ਵਿਚ ਮੇਘਾਲਿਆ ਵਿਚ ਮਾਵਮਲੁ ਗੁਫਾ ਅੰਦਰ ਟਪਕਣ ਵਾਲੇ ਚੂਨਾ-ਪੱਥਰ (ਸਟਲੈਗਮਾਈਟ) ਦੇ ਵੱਧਦੇ ਢੇਰ ਦਾ ਅਧਿਐਨ ਕੀਤਾ ਹੈ। ਮੇਘਾਲਿਆ ਨੂੰ ਦੁਨੀਆ ਵਿਚ ਸਭ ਤੋਂ ਜ਼ਿਆਦਾ ਮੀਂਹ ਵਾਲੇ ਖੇਤਰ ਦੇ ਤੌਰ 'ਤੇ ਮੰਨਿਆ ਜਾਂਦਾ ਹੈ।
ਸਾਈਂਟਿਫਿਕ ਰਿਪੋਰਟ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਪੂਰਬੀ ਉੱਤਰ ਭਾਰਤ ਵਿਚ ਸਰਦੀ ਦੇ ਮੀਂਹ ਅਤੇ ਪ੍ਰਸ਼ਾਂਤ ਮਹਾਸਾਗਰ ਵਿਚ ਜਲਵਾਯੂ ਦੀ ਸਥਿਤੀ ਵਿਚ ਅਸਧਾਰਨ ਸਬੰਧ ਪਾਇਆ ਗਿਆ। ਮਾਵਮਲੁ ਗੁਫਾ ਅਤੇ ਨੇੜਲੇ ਇਲਾਕੇ ਵਿਚ ਚੂਨਾ-ਪੱਥਰ ਦਾ ਢੇਰ ਘਟਨਾਵਾਂ ਦੇ ਦੁਹਰਾਉਣ, ਪਿਛਲੇ ਕੁਝ ਹਜ਼ਾਰ ਸਾਲਾਂ ਵਿਚ ਭਾਰਤ ਵਿਚ ਸੋਕੇ ਦਾ ਸੰਕੇਤ ਦਿੰਦਾ ਹੈ। ਭਾਰਤ ਸਣੇ ਮਾਨਸੂਨੀ ਖੇਤਰਾਂ ਵਿਚ ਚੂਨਾ-ਪੱਥਰ ਦਾ ਇਹ ਸਤੰਭ ਸੰਸਾਰਕ ਵਾਤਾਵਰਣ ਤੰਤਰ ਨੂੰ ਸਮਝਣ ਵਿਚ ਮਦਦਗਾਰ ਹੋ ਸਕਦਾ ਹੈ ਅਤੇ ਇਹ ਵਾਤਾਵਰਣ ਵਿਚ ਹੋਣ ਵਾਲੇ ਬਦਲਾਅ ਨੂੰ ਵੀ ਸੂਚੀਬੱਧ ਕਰਦਾ ਹੈ। ਵੰਡੇਰਬਿਲਟ ਯੂਨੀਵਰਸਿਟੀ ਵਿਚ ਪੀ.ਐਚ.ਡੀ. ਵਿਦਿਆਰਥੀ ਏਲੀ ਰੌਨੇ ਨੇ ਦੱਸਿਆ ਕਿ ਗੁਫਾ ਅੰਦਰ ਹਵਾ ਅਤੇ ਪਾਣੀ ਦੇ ਵਹਾਅ ਕਾਰਨ ਖੁਸ਼ਕ ਮੌਸਮ ਵਿਚ ਟਪਕਣ ਵਾਲੇ ਚੂਨੇ ਦੇ ਢੇਰ ਨੂੰ ਵਧਣ ਵਿਚ ਮਦਦ ਮਿਲਦੀ ਹੈ ਇਸ ਨਾਲ ਅੰਦਰ ਦੀ ਹਾਲਤ 'ਤੇ ਡੂੰਘਾ ਅਸਰ ਪੈਂਦਾ ਹੈ।
ਕਿਸੇ ਵੀ ਤਰ੍ਹਾਂ ਦੀ ਸ਼ਰੀਰਕ ਕਮਜ਼ੋਰੀ ਲਈ ਲਾਭਦਾਇਕ ਹੈ ਆਯੂਰਵੈਦਿਕ ਇਲਾਜ
NEXT STORY