ਵਾਸ਼ਿੰਗਟਨ (ਬਿਊਰੋ)— ਅਮਰੀਕੀ ਪੁਲਸ ਐੱਫ.ਬੀ.ਆਈ. ਦਾ ਕਹਿਣਾ ਹੈ ਕਿ ਬੀਤੇ ਮਹੀਨੇ ਲਾਸ ਏਂਜਲਸ ਵਿਚ ਬਿਜ਼ਨੈੱਸ ਮੀਟਿੰਗ ਦੇ ਬਾਅਦ ਇਕ ਚੀਨੀ ਸ਼ਖਸ ਨੂੰ ਅਗਵਾ ਕਰ ਲਿਆ ਗਿਆ ਸੀ। ਪਰ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਕੋਈ ਐੱਫ.ਆਈ.ਆਰ. ਦਰਜ ਨਹੀਂ ਕੀਤੀ। ਹੁਣ ਅਗਵਾ ਕਰਤਾਵਾਂ ਨੇ ਲਿਓ ( ) ਦੇ ਪਰਿਵਾਰ ਤੋਂ 20 ਲੱਖ ਡਾਲਰ ਦੀ ਫਿਰੌਤੀ ਦੀ ਮੰਗ ਕੀਤੀ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ 16 ਜੁਲਾਈ ਨੂੰ 3 ਲੋਕਾਂ ਨੇ 28 ਸਾਲਾ ਰੂਓਚੇਨ ਟੋਨੀ ਲਿਓ ਨੂੰ ਅਗਵਾ ਕਰ ਲਿਆ ਸੀ। ਉਹ ਦੱਖਣੀ ਕੈਲੀਫੋਰਨੀਆ ਵਿਚ ਕਾਰ ਡੀਲਰਸ਼ਿਪ ਦਾ ਕਾਰੋਬਾਰ ਕਰਦਾ ਸੀ। ਉਹ ਪੋਰਚ ਅਤੇ ਬੇਂਟਲੇ ਜਿਹੀਆਂ ਮਹਿੰਗੀਆਂ ਕਾਰਾਂ ਵੇਚਦਾ ਸੀ।
ਲਾਸ ਏਂਜਲਸ ਵਿਚ ਐੱਫ.ਬੀ.ਆਈ. ਦੇ ਇੰਚਾਰਜ ਸਹਾਇਕ ਏਜੰਟ ਜੀਨ ਕੋਵੇਲ ਨੇ ਕਿਹਾ ਕਿ ਜਾਂਚ ਕਰਤਾ ਕਈ ਪਹਿਲੂਆਂ 'ਤੇ ਜਾਂਚ ਕਰ ਰਹੇ ਹਨ। ਇਕ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲਿਓ ਇਕ ਬਿਜ਼ਨੈੱਸ ਵਿਵਾਦ ਵਿਚ ਸ਼ਾਮਲ ਸੀ। ਸੋਮਵਾਰ ਨੂੰ ਐੱਫ.ਬੀ.ਆਈ. ਨੇ ਉਨ੍ਹਾਂ ਲੋਕਾਂ ਦਾ ਸਕੈਚ ਜਾਰੀ ਕੀਤਾ, ਜਿਨ੍ਹਾਂ 'ਤੇ ਉਸ ਨੂੰ ਅਗਵਾ ਕੀਤੇ ਜਾਣ ਦਾ ਸ਼ੱਕ ਹੈ। ਲਿਓ ਦੇ ਰਿਸ਼ਤੇਦਾਰ ਜੋ ਚੀਨ ਵਿਚ ਰਹਿੰਦੇ ਹਨ, ਉਨ੍ਹਾਂ ਨੇ ਲਿਓ ਬਾਰੇ ਜਾਣਕਾਰੀ ਦੇਣ ਵਾਲੇ ਲਈ 150,000 ਡਾਲਰ ਦੇ ਇਨਾਮ ਦੀ ਪੇਸ਼ਕਸ਼ ਕੀਤੀ ਹੈ। ਸੂਤਰਾਂ ਮੁਤਾਬਕ ਲਿਓ ਆਪਣੇ ਪਰਿਵਾਰ ਦਾ ਇਕਲੌਤਾ ਬੇਟਾ ਹੈ। ਪਰਿਵਾਰ ਵਾਲੇ ਉਸ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਸ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹਨ।
ਬ੍ਰਿਟੇਨ 'ਚ ਫਰਜ਼ੀ ਕਾਲ ਘਪਲੇ 'ਤੇ ਭਾਰਤੀ ਵਿਦਿਆਰਥੀਆਂ ਨੇ ਚੁੱਕੀ ਆਵਾਜ਼
NEXT STORY