ਨਿਊਯਾਰਕ / ਸਰੀ ( ਰਾਜ ਗੋਗਨਾ )— ਬੀਤੇ ਦਿਨੀਂ ਸਰੀ ਵਿਖੇ ਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਸਦਕਾ ਖਾਲਸਾ ਸਿਰਜਨਾ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਮਹਾਨ ਨਗਰ ਕੀਰਤਨ ਆਯੋਜਿਤ ਕੀਤੇ ਗਏ। ਪ੍ਰਸਿੱਧ ਬਿਜ਼ਨਸਮੈਨ ਤੇ ਉੱਘੇ ਸਮਾਜ ਸੇਵੀ ਸੁੱਖੀ ਬਾਠ ਮੋਟਰਜ਼ ਅਤੇ ਰੇਡੀਓ ਦੇ ਸਾਂਝੇ ਯਤਨਾਂ ਨਾਲ ਨਿਸ਼ਾਨ ਦੇ ਪਿੱਕ ਅਪ ਟਰੱਕ ਦਾ ਡਰਾਅ ਕੱਢਿਆ ਗਿਆ, ਜਿਸ ਦੇ ਜੇਤੂ ਜਗਵਿੰਦਰ ਸਿੰਘ ਮਾਂਗਟ ਰਹੇ।
ਸੁੱਖੀ ਬਾਠ ਨੇ ਕੈਨੇਡਾ 'ਚ ਆਪਣੇ ਸਾਰੇ ਬਿਜ਼ਨੈਸ ਅਦਾਰਿਆਂ ਵੱਲੋਂ ਜਗਵਿੰਦਰ ਸਿੰਘ ਮਾਂਗਟ ਨੂੰ ਬਹੁਤ-ਬਹੁਤ ਮੁਬਾਰਕਾਂ ਦੇ ਨਾਲ ਹੋਰ ਪਤਵੰਤੇ ਸੱਜਣਾਂ ਨਾਲ ਲੱਕੀ ਡਰਾਅ ਨਿਕਲਣ ਤੇ ਸਾਂਝੀ ਤਸਵੀਰ ਖਿਚਵਾਈ ਅਤੇ ਇਸ ਲੱਕੀ ਡਰਾਅ ਦੇ ਜੇਤੂ ਨੂੰ ਮੁਬਾਰਕਾਂ ਦਿੱਤੀਆਂ।
ਸ਼੍ਰੀਲੰਕਾ ਧਮਾਕੇ : ਖੁਫੀਆ ਵਿਭਾਗ ਦੇ ਅਸਫਲ ਹੋਣ ਦੀ ਹੋਵੇਗੀ ਜਾਂਚ
NEXT STORY