ਸ਼ਿਕਾਗੋ - ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਜਨਮੇ ਇਕ ਡਾਕਟਰ ਦੀ ਅਗਵਾਈ ਵਿਚ ਇਥੇ ਸਰਜਨਾਂ ਨੇ ਇਕ ਮਹਿਲਾ ਦਾ ਫੇਫੜਾ ਟ੍ਰਾਂਸਪਲਾਂਟ ਕੀਤਾ। ਉਸ ਦੇ ਸਰੀਰ ਦਾ ਇਹ ਅਹਿਮ ਅੰਗ ਕੋਵਿਡ-19 ਨਾਲ ਖਰਾਬ ਹੋ ਗਿਆ ਸੀ। ਕੋਰੋਨਾਵਾਇਰਸ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਵਿਚ ਇਹ ਇਸ ਤਰ੍ਹਾਂ ਦੀ ਪਹਿਲੀ ਸਰਜਰੀ ਮੰਨੀ ਜਾ ਰਹੀ ਹੈ।
ਸ਼ਿਕਾਗੋ ਸਥਿਤ ਨਾਰਥ ਵੈਸਟਰਨ ਮੈਡੀਸਨ ਹਸਪਤਾਲ ਨੇ ਆਖਿਆ ਕਿ ਜਿਸ ਮਹਿਲਾ ਦੀ ਇਹ ਸਰਜਰੀ ਕੀਤੀ ਗਈ, ਉਸ ਦੀ ਉਮਰ ਕਰੀਬ 20-25 ਸਾਲ ਹੈ। ਨਾਰਥ ਵੈਸਟਰਨ ਮੈਡੀਸਨ ਫੇਫੜਾ ਟ੍ਰਾਂਸਪਲਾਂਟ ਪ੍ਰੋਗਰਾਮ ਦੇ ਥੋਰੇਸਿਕ ਸਰਜਰੀ ਪ੍ਰਮੁੱਖ ਅਤੇ ਸਰਜਕੀਲ ਨਿਰਦੇਸ਼ਕ ਅੰਕਿਤ ਭਾਰਤ ਨੇ ਆਖਿਆ ਕਿ ਫੇਫੜੇ ਦਾ ਟ੍ਰਾਂਸਪਲਾਂਟ ਕੀਤਾ ਜਾਣਾ ਹੀ ਉਸ ਦੇ ਜਿਉਂਦੇ ਰਹਿਣ ਦਾ ਇਕੱਲਾ ਵਿਕਲਪ ਸੀ। ਮੇਰਠ ਵਿਚ ਜਨਮੇ ਅੰਕਿਤ ਭਾਰਤ ਨੇ ਕਿਹਾ ਮੈਂ ਹੁਣ ਤੱਕ ਦਾ ਇਹ ਸਭ ਤੋਂ ਮੁਸਕਿਲ ਟ੍ਰਾਂਸਪਲਾਂਟ ਕੀਤਾ। ਵਾਸ਼ਿੰਗਟਨ ਪੋਸਟ ਨੇ ਭਾਰਤੀ ਮੂਲ ਦੇ ਡਾਕਟਰ ਦੇ ਹਵਾਲੇ ਤੋਂ ਆਖਿਆ ਹੈ ਇਹ ਸਚਮੁੱਚ ਵਿਚ ਇਕ ਸਭ ਤੋਂ ਜ਼ਿਆਦਾ ਚੁਣੌਤੀਪੂਰਣ ਮਾਮਲਾ ਸੀ। ਇਸ ਤੋਂ ਪਹਿਲਾਂ, ਯੂਰਪੀ ਦੇਸ਼ ਆਸਟ੍ਰੀਆ ਵਿਚ 45 ਸਾਲ ਦੀ ਇਕ ਮਹਿਲਾ ਦਾ ਫੇਫੜਾ ਟਰਾਂਸਪਲਾਂਚ ਕੀਤਾ ਗਿਆ ਸੀ। ਇਹ ਦੁਨੀਆ ਦਾ ਪਹਿਲਾ ਫੇਫੜਾ ਟ੍ਰਾਂਸਪਲਾਂਟੇਸ਼ਨ ਸੀ।
ਅਮਰੀਕਾ 'ਚ ਤਿੰਨ ਕੰਪਨੀਆਂ ਕੋਰੋਨਾ ਵੈਕਸੀਨ ਬਣਾਉਣ ਨੇੜੇ, ਜਲਦ ਸ਼ੁਰੂ ਹੋਵੇਗਾ ਕਲੀਨਿਕਲ ਟ੍ਰਾਇਲ
NEXT STORY