ਮਨੀਲਾ— ਫਿਲਪੀਨ ਇੰਸਟੀਚਿਊਟ ਆਫ ਵੋਲਕੇਨੋਲਾਜੀ ਤੇ ਸਿਸਮੋਲਾਜੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਫਿਲਪੀਨ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ 6.2 ਮਾਪੀ ਗਈ। ਭੂਚਾਲ, ਜੋ ਕਿ ਸ਼ਾਮੀ 6:12 ਵਜੇ ਮਹਿਸੂਸ ਕੀਤਾ ਗਿਆ, ਦਾ ਕੇਂਦਰ ਦੱਖਣੀ ਫਿਲਪੀਨ ਦੇ ਦਾਵੋ ਓਰੀਏਂਟਲ ਸੂਬੇ ਦੇ ਗਵਰਨਰ ਗੇਨੇਰੋਸੋ ਟਾਊਨ ਤੋਂ 92 ਕਿਲੋਮੀਟਰ ਦੂਰ ਤੇ 76 ਕਿਲੋਮੀਟਰ ਦੀ ਗਹਿਰਾਈ 'ਤੇ ਸੀ। ਇੰਸਟੀਚਿਊਟ ਨੇ ਕਿਹਾ ਕਿ ਦੱਖਣੀ ਫਿਲਪੀਨ ਦੇ ਕਈ ਇਲਾਕਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ ਤੇ ਨਾ ਹੀ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਕੀਤੀ ਗਈ।
ਸ਼੍ਰੀਲੰਕਾ ਨੇ ਅਰਥਚਾਰੇ ਨੂੰ ਰਫਤਾਰ ਦੇਣ ਲਈ ਘਟਾਈ ਵਿਆਜ ਦਰ
NEXT STORY