ਟੋਰਾਂਟੋਂ(ਏਜੰਸੀ)— ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਸ਼ਹੀਦ ਸਿੱਖ ਫੌਜੀ ਬੁੱਕਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਦਾ ਪਿਛੋਕੜ ਹੁਸ਼ਿਆਰਪੁਰ ਦੇ ਕਸਬੇ ਮਹਿਲਪੁਰ ਨਾਲ ਸੀ। ਲਗਪਗ 100 ਸਾਲ ਪਹਿਲਾਂ ਪਹਿਲੇ ਵਿਸ਼ਵ ਯੁੱਧ ਸਮੇਂ ਇਗਲੈਂਡ ਦੀ ਫੌਜ 'ਚ ਭਰਤੀ ਹੋ ਕੇ ਲੜਨ ਵਾਲੇ ਸਿੱਖ ਫੌਜੀ ਨੌਜਵਾਨ ਬੁੱਕਮ ਸਿੰਘ ਉਰਫ ਬੁਕਨ ਸਿੰਘ ਸਿਰਫ 25 ਸਾਲ ਦੀ ਉਮਰ 'ਚ ਹੀ ਸ਼ਹੀਦੀ ਪ੍ਰਾਪਤ ਕਰ ਗਏ ਸਨ। ਉਨ੍ਹਾਂ ਦੀ ਯਾਦ 'ਚ ਟੋਰਾਂਟੋ ਨੇੜਲੇ ਸ਼ਹਿਰ ਕਿਚਨਰ ਵਿਖੇ 'ਮਾਊਂਟ ਹੋਪ ਸਮਿਟਰੀ' 'ਚ ਭਾਈਚਾਰਾ ਇਕੱਠਾ ਹੋਇਆ ਅਤੇ ਸ਼ਰਧਾਂਜਲੀਆਂ ਦਿੱਤੀਆਂ। ਮਹਾਨ ਸ਼ਹੀਦ ਨੂੰ ਸ਼ਰਧਾਂਜਲੀਆਂ ਦੇਣ ਲਈ ਕੈਨੇਡਾ ਦੀਆਂ ਵੱਖ-ਵੱਖ ਫੌਜਾਂ ਦੇ ਨੁਮਾਇੰਦੇ, ਟੋਰਾਂਟੋ, ਕਿਚਨਰ, ਮਿਸੀਸਾਗਾ, ਬਰੈਂਪਟਨ, ਵਾਟਰਲੂ ਪੁਲਸ ਦੇ ਅਫਸਰ ਵੀ ਪੁੱਜੇ ਸਨ। ਕਿਚਨਰ ਸ਼ਹਿਰ 'ਚ ਸ਼ਹੀਦ ਬੁੱਕਮ ਸਿੰਘ ਦੀ ਸਮਿਟਰੀ (ਕਬਰ) 'ਤੇ 454819 ਪ੍ਰਾਈਵੇਟ ਬੁਕਨ ਸਿੰਘ 28ਵੀਂ ਬਟਾਲੀਅਨ ਸੀ. ਈ .ਐਫ. 27 ਅਗਸਤ, 1919 ਲਿਖਿਆ ਹੋਇਆ ਹੈ।
ਪਿਛੋਕੜ—
ਕੈਨੇਡਾ ਤੇ ਇੰਗਲੈਂਡ ਦੀਆਂ ਫੌਜਾਂ ਨਾਲ ਮਿਲ ਕੇ ਲੜੇ ਸ਼ਹੀਦ ਬੁੱਕਮ ਸਿੰਘ ਦਾ ਜਨਮ 5 ਦਸੰਬਰ, 1893 'ਚ ਮਹਿਲਪੁਰ ਵਿਖੇ ਹੋਇਆ। ਛੋਟੀ ਉਮਰ 'ਚ ਹੀ ਸਾਲ 1903 'ਚ ਉਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ ਸੀ ਅਤੇ 1907 'ਚ ਉਹ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਆ ਗਏ ਸਨ। ਉਹ 23 ਸਾਲ ਦੀ ਉਮਰ 'ਚ ਫੌਜ 'ਚ ਭਰਤੀ ਹੋਏ ਅਤੇ ਸਿਰਫ 25 ਸਾਲ ਦੀ ਉਮਰ 'ਚ ਬਹਾਦਰੀ ਨਾਲ ਲੜਦਿਆਂ ਸੰਨ 1919 'ਚ ਸ਼ਹੀਦ ਹੋ ਗਏ।
ਸਾਲ 2008 ਨੂੰ ਇਤਿਹਾਸ ਦੀ ਜਾਣਕਾਰੀ ਰੱਖਣ ਵਾਲੇ ਬਰੈਂਪਟਨ ਨਿਵਾਸੀ ਸੰਦੀਪ ਸਿੰਘ ਬਰਾੜ ਨੇ ਸ਼ਹੀਦ ਬੁੱਕਮ ਸਿੰਘ ਦੀ ਕਬਰ ਨੂੰ ਲੱਭਿਆ ਅਤੇ ਇਸ ਮੌਕੇ ਜਿੱਥੇ ਸੰਦੀਪ ਸਿੰਘ ਬਰਾੜ ਪਰਿਵਾਰ ਸਮੇਤ ਮੌਜੂਦ ਸਨ, ਉੱਥੇ ਹੀ ਐਮ. ਪੀ. ਬਰਦੀਸ਼ ਚੱਗਰ, ਬਲਬੀਰ ਸਿਕੰਦ ਆਦਿ ਤੋਂ ਇਲਾਵਾ ਕਿਚਨਰ ਦੇ ਮੇਅਰ ਅਤੇ ਸੈਂਕੜੇ ਹੀ ਲੋਕ ਇਸ ਸ਼ਹੀਦ ਨੂੰ ਸ਼ਰਧਾਂਜ਼ਲੀ ਦੇਣ ਲਈ ਪਹੁੰਚੇ ਹੋਏ ਸਨ।
ਇਸ ਦੇਸ਼ 'ਚ ਬਣਾਇਆ ਗਿਆ ਸਭ ਤੋਂ ਵੱਡਾ ਪ੍ਰਦਰਸ਼ਨ ਕਲਾ ਕੇਂਦਰ, ਤਸਵੀਰਾਂ
NEXT STORY