ਸਿਡਨੀ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਇਕ ਬੀਚ 'ਤੇ ਡੁੱਬ ਰਹੇ ਪੁੱਤ ਨੂੰ ਬਚਾਉਂਦੇ ਹੋਏ ਪਿਤਾ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਵੇਰੇ 11.30 ਵਜੇ 14 ਸਾਲਾ ਲੜਕਾ ਜਦ ਉਰੰਗਾ ਬੀਚ 'ਚ ਤੈਰਾਕੀ ਕਰ ਰਿਹਾ ਸੀ ਤਾਂ ਉਸ ਨੂੰ ਕੁਝ ਪ੍ਰੇਸ਼ਾਨੀ ਹੋਣ ਲੱਗੀ ਤੇ ਉਹ ਡੁੱਬਣ ਲੱਗ ਗਿਆ। ਇਹ ਦੇਖ ਉਸ ਦਾ 53 ਸਾਲਾ ਪਿਤਾ ਉਸ ਨੂੰ ਬਚਾਉਣ ਲਈ ਪਾਣੀ 'ਚ ਗਿਆ ਪਰ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਡੁੱਬ ਗਿਆ। 14 ਸਾਲਾ ਲੜਕੇ ਨੂੰ ਪਾਣੀ 'ਚੋਂ ਕੱਢ ਲਿਆ ਗਿਆ ਤੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਕੋਫਸ ਹਾਰਬਰ ਬੇਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਨਿਊ ਸਾਊਥ ਵੇਲਜ਼ ਦੇ ਐਂਬੂਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਗਰਮੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਤੇ ਲੋਕ ਤੈਰਾਕੀ ਕਰਨ ਲਈ ਆ ਰਹੇ ਹਨ। ਇਸ ਦੌਰਾਨ ਹਾਦਸਿਆਂ ਤੋਂ ਬਚਣ ਲਈ ਉਨ੍ਹਾਂ ਨੂੰ ਵਧੇਰੇ ਅਲਰਟ ਰਹਿਣ ਦੀ ਜ਼ਰੂਰਤ ਹੈ।
ਲੋਕਲ ਐੱਮ. ਪੀ. ਮੈਲਿੰਦਾ ਪੈਵੀ ਅਤੇ ਉਨ੍ਹਾਂ ਦੀ 17 ਸਾਲਾ ਧੀ ਐਮਿਲੀ ਵੀ ਇਸ ਦੌਰਾਨ ਪੈਟਰੋਲ 'ਤੇ ਸਨ ਤੇ ਐਮਿਲੀ ਤੇ ਇਕ ਹੋਰ ਪੈਟਰੋਲ ਅਧਿਕਾਰੀ ਨਾਲ ਮਿਲ ਕੇ ਲੜਕੇ ਦੀ ਮਦਦ ਕੀਤੀ। ਰੈਸਕਿਊ ਅਧਿਕਾਰੀ ਸਮੁੰਦਰ 'ਚ 600 ਮੀਟਰ ਦੂਰ ਤਕ ਲਾਪਤਾ ਵਿਅਕਤੀ ਨੂੰ ਲੱਭਦੇ ਰਹੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਇਕ 45 ਸਾਲਾ ਸਿਡਨੀ ਵਾਸੀ ਦੀ ਮਾਨਿਆਨਾ ਬੀਚ 'ਚ ਡੁੱਬ ਜਾਣ ਕਾਰਨ ਮੌਤ ਹੋ ਗਈ।
ਇਸ ਭਿਖਾਰਨ ਦੇ ਬੈਂਕ ਖਾਤੇ 'ਚ ਹਨ 6.37 ਕਰੋੜ ਰੁਪਏ, ਤਸਵੀਰ ਵਾਇਰਲ
NEXT STORY