ਬ੍ਰਿਸਬੇਨ, (ਸਤਵਿੰਦਰ ਟੀਨੂੰ)— ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੀ ਪਹਿਚਾਣ ਬਣ ਚੁੱਕੀਆਂ ਸਿੱਖ ਗੇਮਜ਼ ਇਸ ਵਾਰ ਇੱਥੋਂ ਦੇ ਸੂਬੇ ਵਿਕਟੋਰੀਆ ਦੇ ਰਾਜਧਾਨੀ ਸ਼ਹਿਰ ਮੈਲਬੌਰਨ ਵਿਖੇ ਹੋਈਆਂ । 1988 ਵਿੱਚ ਸ਼ੁਰੂ ਹੋਈਆਂ ਸਿੱਖ ਖੇਡਾਂ ਇਸ ਵਾਰ ਵੀ ਸ਼ਾਨੋ-ਸ਼ੌਕਤ ਨਾਲ ਖੇਡੀਆਂ ਗਈਆਂ। ਇਸ ਖੇਡ ਮਹਾਂ ਕੁੰਭ ਦੇ ਪਹਿਲੇ ਦਿਨ ਰਵਾਇਤ ਮੁਤਾਬਕ ਆਉਣ ਵਾਲੇ ਸਮੇਂ ਲਈ ਕੇਂਦਰੀ ਕਮੇਟੀ ਦੀ ਚੋਣ ਹੁੰਦੀ ਹੈ । ਇਸ ਦੀ ਹੋਈ ਸਾਲਾਨਾ ਚੋਣ ਵਿੱਚ ਸਰਬਜੋਤ ਸਿੰਘ ਢਿੱਲੋਂ ਮੌਜੂਦਾ ਪ੍ਰਧਾਨ ਅਮਨਦੀਪ ਸਿੰਘ ਸਿੱਧੂ ਨੂੰ 20 ਦੇ ਮੁਕਾਬਲੇ 24 ਵੋਟਾਂ ਨਾਲ ਹਰਾ ਕੇ ਪ੍ਰਧਾਨ ਬਣੇ ਹਨ, ਜਦ ਕਿ ਸਿੱਖ ਗੇਮਜ਼ ਦੇ ਪਹਿਲਾਂ ਰਹਿ ਚੁੱਕੇ ਪ੍ਰਧਾਨ ਮਨਜੀਤ ਸਿੰਘ ਬੋਪਾਰਾਏ ਨੇ ਮਿੰਟੂ ਬਰਾੜ ਨੂੰ ਕਲਚਰਲ ਕੋਆਰਡੀਨੇਟਰ ਦੇ ਅਹੁਦੇ ਲਈ 19 ਦੇ ਮੁਕਾਬਲੇ 25 ਵੋਟਾਂ ਨਾਲ ਹਾਰ ਦਿੱਤੀ।
ਜ਼ਿਕਰਯੋਗ ਹੈ ਕਿ ਅਗਲੀਆਂ ਸਿੱਖ ਖੇਡਾਂ ਜੋ ਕਿ ਵੈਸਟਰਨ ਆਸਟਰੇਲੀਆ ਦੇ ਸ਼ਹਿਰ ਪਰਥ ਵਿੱਚ ਹੋਣਗੀਆਂ, ਉਹ ਖੇਡਾਂ ਨਵੀਂ ਕਮੇਟੀ ਦੇ ਅੰਤਰਗਤ ਆਯੋਜਿਤ ਹੋਣਗੀਆਂ । ਕੌਮੀ ਕਮੇਟੀ ਵਿੱਚ ਇਸ ਸਮੇਂ ਪ੍ਰਦੀਪ ਸਿੰਘ ਪਾਂਗਲੀ ਜਨਰਲ ਸਕੱਤਰ ਤੇ ਅਹੁਦੇ 'ਤੇ ਬਿਰਾਜਮਾਨ ਹਨ ।
ਆਸਟ੍ਰੇਲੀਅਨ ਪੰਜਾਬੀ ਭਾਈਚਾਰਾ ਨਵੀਂ ਚੁਣੀ ਟੀਮ ਤੋਂ ਹੋਰ ਵੀ ਕੁਸ਼ਲ ਪ੍ਰਬੰਧ, ਆਪਸੀ ਸਹਿਯੋਗ ਅਤੇ ਨਿਯਮਾਂ ਵਿੱਚ ਪਾਰਦਰਸ਼ਤਾ ਦੀ ਉਮੀਦ ਰੱਖਦਾ ਹੈ । ਇਸ ਮੌਕੇ ਪੰਜਾਬੀ ਕੌਂਸਲ ਆਫ਼ ਆਸਟਰੇਲੀਆ ਦੇ ਪ੍ਰਧਾਨ ਪ੍ਰਭਜੋਤ ਸਿੰਘ ਸੰਧੂ, ਪੰਜਾਬੀ ਕਲਚਰਲ ਐਸੋਸੀਏਸ਼ਨ ਕੁਈਨਜ਼ਲੈਂਡ ਦੇ ਪ੍ਰਧਾਨ ਅਵਨਿੰਦਰ ਸਿੰਘ ਲਾਲੀ, ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵੱਲੋਂ ਸਰਬਜੀਤ ਸੋਹੀ, ਇੰਡੋਜ਼ ਹੋਲਡਿੰਗਜ਼ ਵਲੋਂ ਅਮਰਜੀਤ ਸਿੰਘ ਮਾਹਲ, ਮੋਡੋਰਾਸ ਗਰੁੱਪ ਦੇ ਡਾਇਰੈਕਟਰ ਪਰਮਜੀਤ ਸਿੰਘ ਸਰਾਏ, ਡਾ. ਪਰਮਜੀਤ ਸਿੰਘ ਗੋਲ਼ਡ ਕੋਸਟ, ਪੱਤਰਕਾਰ ਬਲਰਾਜ ਸੰਘਾ ਸਿਡਨੀ, ਪੰਜਾਬੀ ਪੱ੍ਰੈਸ ਕਲੱਬ ਆਫ਼ ਕੁਈਨਜ਼ਲੈਂਡ ਦੇ ਪ੍ਰਧਾਨ ਸਤਵਿੰਦਰ ਟੀਨੂੰ ਅਤੇ ਜਰਨੈਲ ਸਿੰਘ ਬਾਸੀ ਗੁਰੂ ਨਾਨਕ ਸਿੱਖ ਟੈਂਪਲ ਬ੍ਰਿਸਬੇਨ ਆਦਿ ਵੱਲੋਂ ਚੁਣੀ ਗਈ ਨਵੀਂ ਕਮੇਟੀ ਨੂੰ ਮੁਬਾਰਕਬਾਦ ਦੇ ਸੰਦੇਸ਼ ਭੇਜੇ ਗਏ ।
ਪੂਰਬੀ ਕੈਨੇਡਾ 'ਚ ਹੜ੍ਹ ਕਾਰਨ 1500 ਤੋਂ ਜ਼ਿਆਦਾ ਲੋਕਾਂ ਨੂੰ ਛੱਡਣੇ ਪਏ ਆਪਣੇ ਘਰ
NEXT STORY