ਮੈਕਸੀਕੋ ਸਿਟੀ (ਬਿਊਰੋ)— ਮੈਕਸੀਕੋ ਦੀ ਇਕ ਏਅਰਲਾਈਨਜ਼ ਨੇ ਆਪਣੇ ਦੇਸ਼ ਵਿਚ ਆਉਣ ਵਾਲੇ ਅਮਰੀਕੀ ਲੋਕਾਂ ਨੂੰ ਲੁਭਾਉਣ ਲਈ ਇਕ ਅਨੋਖਾ ਡਿਸਕਾਊਂਟ ਆਫਰ ਸ਼ੁਰੂ ਕੀਤਾ ਹੈ। ਇਸ ਡਿਸਕਾਊਂਟ ਵਿਚ ਕੰਪਨੀ ਡੀ.ਐੱਨ.ਏ. ਦੇ ਆਧਾਰ 'ਤੇ ਆਫਰ ਦੇਵੇਗੀ। ਇਸੇ ਕਾਰਨ ਇਸ ਆਫਰ ਨੂੰ 'ਡੀ.ਐੱਨ.ਏ. ਡਿਸਕਾਊਂਟ' ਕਿਹਾ ਜਾ ਰਿਹਾ ਹੈ।
ਅਸਲ ਵਿਚ ਡੀ.ਐੱਨ.ਏ. ਡਿਸਕਾਊਂਟ ਆਫਰ ਦਾ ਉਦੇਸ਼ ਦੇਸ਼ ਵਿਚ ਸੈਰ ਸਪਾਟੇ ਨੂੰ ਵਧਾਵਾ ਦੇਣਾ ਹੈ। ਏਅਰ ਮੈਕਸੀਕੋ ਦੇ ਇਸ ਆਫਰ ਦੇ ਤਹਿਤ ਡੀ.ਐੱਨ.ਏ. ਵਿਚ ਮੈਕਸੀਕਨ ਅੰਸ਼ ਹੋਣ ਦੇ ਆਧਾਰ 'ਤੇ ਡਿਸਕਾਊਂਟ ਦੀ ਮਾਤਰਾ ਨਿਰਧਾਰਤ ਕੀਤੀ ਜਾਵੇਗੀ। ਜੇਕਰ ਕਿਸੇ ਯਾਤਰੀ ਦੇ ਡੀ.ਐੱਨ.ਏ. ਵਿਚ 50 ਫੀਸਦੀ ਮੈਕਸੀਕਨ ਅੰਸ਼ ਹੋਵੇਗਾ ਤਾਂ ਉਸ ਨੂੰ ਕਿਰਾਏ ਵਿਚ ਅੱਧੀ ਛੋਟ ਮਿਲੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਮੈਕਸੀਕੋ ਵਿਚ ਜਾਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ। ਸਾਲ 2017 ਵਿਚ ਕਰੀਬ 3.5 ਕਰੋੜ ਅਮਰੀਕੀ ਮੈਕਸੀਕੋ ਗਏ ਸਨ। ਫਿਲਹਾਲ ਇਹ ਡਿਸਕਾਊਂਟ ਸਕੀਮ ਪੱਛਮੀ ਅਮਰੀਕੀ ਦੇ ਦੋ ਰਾਜਾਂ ਅਰੀਜ਼ੋਨਾ ਅਤੇ ਉਟਾਹ ਲਈ ਸ਼ੁਰੂ ਕੀਤੀ ਗਈ ਹੈ।
ਉਂਝ ਹਰ ਵਿਅਕਤੀ ਦਾ ਡੀ.ਐੱਨ.ਏ. ਵੱਖ ਹੁੰਦਾ ਹੈ। ਮੈਕਸੀਕੋ ਦੀ ਜ਼ਿਆਦਾਤਰ ਆਬਾਦੀ ਵਿਚ ਇਬੇਰੀਅਨ ਪ੍ਰਾਇਦੀਪ ਵੰਸ਼ ਦੇਖਣ ਨੂੰ ਮਿਲਦਾ ਹੈ। ਇਹ ਅਮਰੀਕਾ ਅਤੇ ਸਪੇਨ ਮੂਲ ਤੋਂ ਮਿਲਿਆ ਹੈ। ਡੀ.ਐੱਨ.ਏ. ਟੈਸਟ ਵਿਚ ਮੈਕਸੀਕਨ ਮੂਲ ਦਾ ਪਤਾ ਚੱਲਦਾ ਹੈ। ਮੰਨਿਆ ਜਾਂਦਾ ਹੈ ਕਿ ਇਬੇਰੀਅਨ ਪਲੱਸ ਅਮਰੀਕੀ ਮੂਲ, ਮੈਕਸੀਕਨ ਡੀ.ਐੱਨ.ਏ. ਦੇ ਬਰਾਬਰ ਹੈ ਪਰ ਇਸ ਵਿਚ ਕੋਈ ਸੱਚਾਈ ਨਹੀਂ ਹੈ। ਕੰਪਨੀ ਨੇ ਡੀ.ਐੱਨ.ਏ. ਡਿਸਕਾਊਂਟ ਆਫਰ ਲਈ ਇਕ ਵਿਸ਼ੇਸ਼ ਪ੍ਰਚਾਰ ਵੀ ਜਾਰੀ ਕੀਤਾ ਹੈ।
ਬ੍ਰਿਸਬੇਨ 'ਚ ਮਰਹੂਮ ਸਾਥੀ ਲੁਧਿਆਣਵੀ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਰੋਹ
NEXT STORY