ਮੈਕਸੀਕੋ ਸਿਟੀ (ਭਾਸ਼ਾ)— ਮੈਕਸੀਕੋ ਦੇ ਇਕ ਗਿਰਜਾਘਰ ਵੱਲ ਜਲੂਸ ਲਿਜਾਂਦੇ ਸਮੇਂ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਗਿਰਜਾਘਰ ਵਿਚ ਉਤਸਵ ਮਨਾਉਣ ਲਈ ਰੱਖੇ ਪਟਾਕਿਆਂ ਵਿਚ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 50 ਲੋਕ ਜ਼ਖਮੀ ਹੋ ਗਏ। ਹਾਦਸੇ ਵਿਚ ਮਾਰੇ ਗਏ ਲੋਕਾਂ ਵਿਚ 11 ਅਤੇ 12 ਸਾਲ ਦੇ ਦੋ ਬੱਚੇ ਵੀ ਸ਼ਾਮਲ ਹਨ। ਉੱਤਰੀ-ਪੱਛਮੀ ਮੈਕਸੀਕੋ ਸਿਟੀ ਤੋਂ 145 ਕਿਲੋਮੀਟਰ (90 ਮੀਲ) ਦੂਰ ਟੈਕਿਵਸੁਆਪਨ ਵਿਚ ਸੈਨ ਜੋਸ ਪੈਰਿਸ਼ ਐਟ੍ਰੀਯਮ ਵਿਚ ਸਵੇਰ ਵੇਲੇ ਧਮਾਕਾ ਹੋਇਆ। ਕਵੇਰੇਟਾਰੋ ਦੇ ਐਮਰਜੈਂਸੀ ਪ੍ਰਤੀਕਿਰਿਆ ਅਧਿਕਾਰੀ ਗ੍ਰੇਬੀਅਲ ਬਸਤਰਰਾਚ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਨੇ ਇਕ ਉਤਸਵ ਵਿਚ ਚਲਾਉਣ ਲਈ ਪਟਾਕੇ ਦਿੱਤੇ ਸਨ ਪਰ ਬਦਕਿਸਮਤੀ ਨਾਲ ਇਨ੍ਹਾਂ ਪਟਾਕਿਆਂ ਵਿਚ ਧਮਾਕਾ ਹੋ ਗਿਆ।
ਫਰਾਂਸ : ਕ੍ਰਿਸਮਿਸ ਲਈ ਸਜੇ ਬਾਜ਼ਾਰ 'ਚ ਗੋਲੀਬਾਰੀ, 3 ਦੀ ਮੌਤ
NEXT STORY