ਮੈਕਸੀਕੋ ਸਿਟੀ - ਮੈਕਸੀਕਨ ਏਅਰਲਾਇੰਸ ਨੇ ਆਪਣੇ ਦੇਸ਼ 'ਚੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਇਕ ਅਨੋਖਾ ਤਰੀਕਾ ਕੱਢਿਆ ਹੈ। ਇਸ ਦੇ ਤਹਿਤ ਬਾਹਰ ਦੇ ਲੋਕ (ਗੈਰ-ਕਾਨੂੰਨੀ ਪ੍ਰਵਾਸੀ) ਸਿਰਫ 1 ਡਾਲਰ (ਮਤਲਬ 69 ਰੁਪਏ) 'ਚ ਹਵਾਈ ਜਹਾਜ਼ 'ਚ ਸਫਰ ਕਰ ਸਕਦੇ ਹਨ। ਇਹ ਖਾਸ ਆਫਰ ਸਿਰਫ 30 ਜੂਨ ਤੱਕ ਲਈ ਦਿੱਤਾ ਗਿਆ ਹੈ। ਇਸ ਦੇ ਤਹਿਤ ਲੋਕ ਕੋਸਟਾ ਰਿਕਾ, ਅਲ ਸਲਵਾਡੋਰ ਅਤੇ ਗਵਾਟੇਮਾਲਾ ਨਾਲ ਸਬੰਧ ਰੱਖਣ ਵਾਲੇ ਪ੍ਰਵਾਸੀ ਇਸ ਆਫਰ ਦਾ ਫਾਇਦਾ ਲੈ ਵਾਪਸ ਆਪਣੇ ਦੇਸ਼ ਜਾ ਸਕਦੇ ਹਨ।
ਆਖਿਰ ਕਿਉਂ ਦਿੱਤਾ ਗਿਆ ਇਹ ਆਫਰ ?
ਹਾਲ ਹੀ ਦੇ ਦਿਨਾਂ 'ਚ ਸੈਂਟ੍ਰਲ ਅਮਰੀਕਾ ਤੋਂ ਭਾਰੀ ਗਿਣਤੀ 'ਚ ਗੈਰ-ਕਾਨੂੰਨੀ ਪ੍ਰਵਾਸੀ ਮੈਕਸੀਕੋ ਅਤੇ ਅਮਰੀਕਾ ਨਾਲ ਲੱਗਦੀ ਸਰਹੱਦ 'ਤੇ ਪਹੁੰਚ ਗਏ ਹਨ। ਪਿਛਲੇ ਸਾਲ ਦਸੰਬਰ 'ਚ ਮੈਕਸੀਕੋ 'ਚ ਨਵੀਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਪ੍ਰਵਾਸੀਆਂ ਲਈ ਢਿੱਲ ਵਰਤਣਗੇ। ਇਸ ਤੋਂ ਬਾਅਦ ਇਥੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 'ਚ ਭਾਰੀ ਇਜ਼ਾਫਾ ਹੋਇਆ ਹੈ।
ਅਮਰੀਕਾ ਨਾਲ ਹੋਇਆ ਸਮਝੌਤਾ
ਪਿਛਲੇ ਕੁਝ ਸਮੇਂ ਤੋਂ ਅਮਰੀਕਾ 'ਚ ਵੱਡੀ ਗਿਣਤੀ 'ਚ ਗੈਰ-ਕਾਨੂੰਨੀ ਤਰੀਕੇ ਨਾਲ ਲੋਕ ਆ ਰਹੇ ਹਨ ਅਤੇ ਜ਼ਿਆਦਾਤਰ ਲੋਕ ਸੈਂਟ੍ਰਲ ਅਮਰੀਕਾ ਤੋਂ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਨੂੰ ਟੈਕਸ ਵਧਾਉਣ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਦੋਹਾਂ ਸਰਕਾਰਾਂ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਸਮਝੌਤੇ ਹੋਏ। ਮੈਕਸੀਕੋ ਦੱਖਣੀ ਅਮਰੀਕੀ ਬਾਰਡਰ 'ਤੇ ਨਿਗਰਾਨੀ ਲਈ ਤਿਆਰ ਹੋ ਗਿਆ ਹੈ। ਜਿਸ ਤੋਂ ਬਾਅਦ ਅਮਰੀਕਾ ਵੀ ਆਪਣੇ ਫੌਜੀ ਸਰਹੱਦ 'ਤੇ ਤੈਨਾਤ ਕਰਨ 'ਤੇ ਵੀ ਵਿਚਾਰ ਕਰ ਰਿਹਾ ਹੈ।
ਡ੍ਰੋਨ ਢੇਰ ਕਰਨ ਤੋਂ ਬਾਅਦ ਅਮਰੀਕਾ ਨੇ ਈਰਾਨ 'ਤੇ ਕੀਤਾ 'ਪਹਿਲਾ ਹਮਲਾ'
NEXT STORY