ਸਰੀ (ਵੈਬ ਡੈਸਕ)- ਸਰੀ ਤੋਂ ਬੀਤੇ ਮਹੀਨੇ ਲਾਪਤਾ ਹੋਈ ਪੰਜਾਬਣ ਮੁਟਿਆਰ ਦੀ ਲਾਸ਼ ਮਿਲੀ ਹੈ। ਪੁਲਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਪੁਲਸ ਮੁਤਾਬਕ ਰਾਜਵਿੰਦਰ ਕੌਰ (38) ਇਕ ਹੋਰ ਮਹਿਲਾ ਨਾਲ ਹੌਂਡਾ ਸਿਵਿਕ ਕਾਰ ਵਿਚ ਐਲਬਰਟਨ ਵਲ ਗਈ ਸੀ। ਪਰਿਵਾਰ ਨੇ 23 ਜਨਵਰੀ ਨੂੰ ਉਸਦੀ ਗੁੰਮਸ਼ੁਦਗੀ ਬਾਰੇ ਪੁਲਸ ਕੋਲ ਸ਼ਿਕਾਇਤ ਦਰਜ਼ ਕਰਵਾਈ ਸੀ।
ਬੈਂਸ ਨੂੰ ਆਖਰੀ ਵਾਰ 7 ਜਨਵਰੀ ਨੂੰ ਸਵੇਰੇ 9.30 ਵਜੇ ਸਰੀ ਦੀ 152 ਸਟ੍ਰੀਟ ਦੇ 5600 ਬਲਾਕ ਵਿਚ ਟੀ. ਡੀ. ਕੈਨੇਡਾ ਟਰੱਸਟ ਬੈਂਕ ਦੀ ਬ੍ਰਾਂਚ ਤੋਂ ਬਾਹਰ ਆਉਂਦੇ ਹੋਏ ਦੇਖਿਆ ਗਿਆ ਸੀ। ਸਰੀ ਪੁਲਸ ਲਾਸ਼ ਬਰਾਮਦ ਹੋਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਤਲ ਦੇ ਨਜ਼ਰੀਏ ਨਾਲ ਕਰ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਰਾਜਵਿੰਦਰ ਕੌਰ ਨੂੰ ਕਤਲ ਕੀਤਾ ਗਿਆ ਹੈ।
ਉੱਤਰੀ ਕੋਰੀਆ ਨੇ ਖਾਣ ਦੀ ਕਮੀ ਨੂੰ ਦੂਰ ਕਰਨ ਲਈ ਸੰਯੁਕਤ ਰਾਸ਼ਟਰ ਤੋ ਮੰਗੀ ਮਦਦ
NEXT STORY