ਰਿਆਧ— ਦੋ ਸਾਲ ਪਹਿਲਾਂ ਝਾਰਖੰਡ ਦੇ ਨੌਜਵਾਨ ਮੁਹੰਮਦ ਅਫਸਰ ਅੰਸਾਰੀ ਨੂੰ ਸਾਊਦੀ ਅਰਬ 'ਚ ਨੌਕਰੀ ਮਿਲੀ ਤਾਂ ਉਸ ਨੂੰ ਲੱਗਾ ਕਿ ਉਹ ਆਪਣੇ ਪਰਿਵਾਰ ਨੂੰ ਬਿਹਤਰ ਜ਼ਿੰਦਗੀ ਦੇ ਸਕੇਗਾ ਪਰ ਹੁਣ ਉਸ ਦੀ ਵਿਧਵਾ ਪਤਨੀ ਨੌਸ਼ਾਬਾ ਬਾਨੋ ਉਸ ਦੀ ਲਾਸ਼ ਭਾਰਤ ਲਿਆਉਣ ਲਈ ਜੰਗ ਲੜ ਰਹੀ ਹੈ। ਅੰਸਾਰੀ ਦੀ ਮਾਰਚ 2015 'ਚ ਅਣਪਛਾਤੇ ਹਾਲਾਤ ਕਾਰਨ ਸਾਊਦੀ ਅਰਬ 'ਚ ਮੌਤ ਹੋ ਗਈ ਸੀ। ਅੰਸਾਰੀ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਦੇ ਮਾਲਕ ਨੇ ਉਸ ਦਾ ਕਤਲ ਕੀਤਾ ਹੈ। ਫਿਰ ਉਸ ਦੀ ਵੀਡੀਓ ਵੀ ਬਣਾਈ ਗਈ, ਜਿਸ ਨਾਲ ਉਥੇ ਦੂਜੇ ਮੁਲਾਜ਼ਮਾਂ ਨੂੰ ਡਰਾਇਆ ਗਿਆ, ਜੋ ਨੌਕਰੀ ਛੱਡ ਕੇ ਵਾਪਸ ਆਪਣੇ ਦੇਸ਼ ਜਾਣਾ ਚਾਹੁੰਦੇ ਹਨ।
ਖਬਰਾਂ ਮੁਤਾਬਕ ਪਰਿਵਾਰ ਦਾ ਦਾਅਵਾ ਹੈ ਕਿ ਅੰਸਾਰੀ ਸਾਊਦੀ ਅਰਬ ਦੀ ਇਕ ਕੰਸਟ੍ਰਕਸ਼ਨ ਕੰਪਨੀ 'ਚ ਬੁਲਡੋਜ਼ਰ ਆਪ੍ਰੇਟਰ ਦੀ ਆਪਣੀ ਨੌਕਰੀ ਛੱਡਣਾ ਚਾਹੁੰਦਾ ਸੀ। ਦੋਸ਼ ਹੈ ਕਿ ਉਹ ਆਪਣੀ ਕੰਪਨੀ ਦੀ ਸ਼ੋਸ਼ਣ ਵਾਲੀ ਨੀਤੀ ਤੋਂ ਤੰਗ ਆ ਗਿਆ ਸੀ। ਜਦੋਂ ਅੰਸਾਰੀ ਦੀ ਪਤਨੀ ਨੌਸ਼ਾਬਾ ਬਾਨੋ ਨੂੰ ਮਾਰਚ 'ਚ ਉਸ ਦੀ ਮੌਤ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਵਕੀਲ ਜੋਸ ਅਬ੍ਰਾਹਮ ਰਾਹੀਂ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਨੌਸ਼ਾਬਾ ਬਾਨੋ ਦੀ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਉਸ ਦੇ ਪਤੀ ਅੰਸਾਰੀ ਤੇ ਦੋ ਹੋਰਨਾਂ ਮੁਲਾਜ਼ਮਾਂ ਨੇ ਭਾਰਤ ਵਾਪਸ ਜਾਣ ਦੀ ਗੱਲ ਆਖੀ ਤਾਂ ਉਨ੍ਹਾਂ ਨਾਲ ਜ਼ੋਰ-ਜ਼ਬਰਦਸਤੀ ਸ਼ੁਰੂ ਕਰ ਦਿੱਤੀ ਗਈ।
ਅੰਸਾਰੀ ਦੇ ਭਰਾ ਮੁਖਤਾਰ ਮੁਤਾਬਕ ਉਸ ਦੇ ਦੂਜੇ ਸਾਥੀਆਂ ਕੋਲੋਂ ਪਰਿਵਾਰ ਨੂੰ ਪਤਾ ਲੱਗਾ ਕਿ ਉਸ 'ਤੇ ਬੁਰੀ ਤਰ੍ਹਾਂ ਨਾਲ ਹਮਲੇ ਕੀਤੇ ਗਏ, ਜਿਸ ਨਾਲ ਉਸ ਦੀ ਮੌਤ ਹੋ ਗਈ। ਅੰਸਾਰੀ ਨਾਲ ਜੋ ਕੀਤਾ ਗਿਆ, ਉਸ ਦੀ ਵੀਡੀਓ ਬਣਾ ਕੇ ਵੀ ਦੂਜੇ ਮੁਲਾਜ਼ਮਾਂ ਨੂੰ ਧਮਕਾਉਣ ਲਈ ਦਿਖਾਈ ਗਈ, ਜਿਸ ਨਾਲ ਮੁੜ ਕੋਈ ਭਾਰਤ ਵਾਪਸ ਜਾਣ ਦੀ ਗੱਲ ਨਾ ਕਰ ਸਕੇ।
13 ਸਾਲਾ ਰੇਹਾਨ ਖੁਦ ਨੂੰ ਦੱਸਦੈ ਖੁਦਾ ਦਾ ਨੇਕ ਬੰਦਾ, ਪਰ ਲੋਕ ਉਡਾਉਂਦੇ ਹਨ ਮਖੌਲ (ਦੇਖੋ ਤਸਵੀਰਾਂ)
NEXT STORY