ਲੰਡਨ— ਰੋਜ਼ਾਨਾ ਦੇ ਉਤਪਾਦਾਂ ਵਿਚ ਆਪਣੀਆਂ ਅਨੋਖੀਆਂ ਵਿਸ਼ੇਸ਼ਤਾਵਾਂ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਪਾਏ ਜਾਣ ਵਾਲੇ ਨੈਨੋਕਣ ਸਾਡੀਆਂ ਕੋਸ਼ਿਕਾਵਾਂ ਲਈ ਨੁਕਸਾਨਦੇਹ ਜ਼ਹਿਰੀਲਾ ਕਾਕਟੇਲ ਬਣਾ ਸਕਦੇ ਹਨ। ਇਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। ਨੈਨੋਟੋਕਸੀਕੋਲੋਜੀ ਰਸਾਲੇ ਵਿਚ ਪ੍ਰਕਾਸ਼ਿਤ ਇਸ ਅਧਿਐਨ ਵਿਚ ਵਿਗਿਆਨੀਆਂ ਨੇ ਦਰਸਾਇਆ ਹੈ ਕਿ ਨੈਨੋ ਸਿਲਵਰ ਅਤੇ ਕੈਡਮੀਅਮ ਆਇਨਾਂ ਦੇ ਕਾਕਟੇਲ ਦੇ ਸੰਪਰਕ ਵਿਚ ਆ ਕੇ 72 ਫੀਸਦੀ ਕੋਸ਼ਿਕਾਵਾਂ ਮਰ ਗਈਆਂ।
ਨੈਨੋਕਣ ਸਾਡੇ ਵਾਤਾਵਰਣ ਵਿਚ ਲਗਾਤਾਰ ਵਧਦੇ ਜਾ ਰਹੇ ਹਨ। ਉਦਾਹਰਣ ਲਈ ਸਿਲਵਰ ਨੈਨੋਕਣਾਂ ਵਿਚ ਬੈਕਟੀਰੀਆ ਰੋਧੀ ਪ੍ਰਭਾਵ ਹੁੰਦਾ ਹੈ ਅਤੇ ਉਹ ਰੈਫਰੀਜਰੇਟਰ, ਖੇਡਣ ਵਾਲੇ ਕੱਪੜਿਆਂ, ਸੁੰਦਰਤਾ ਉਤਪਾਦਾਂ, ਟੁੱਥ ਬਰੱਸ਼ ਅਤੇ ਵਾਟਰ ਫਿਲਟਰਾਂ ਵਿਚ ਪਾਏ ਜਾਂਦੇ ਹਨ। ਯੂਨੀਵਰਸਿਟੀ ਆਫ ਸਦਰਨ ਡੈਨਮਾਰਕ (ਐੱਸ. ਡੀ. ਯੂ.) ਦੇ ਖੋਜਕਾਰਾਂ ਮੁਤਾਬਕ ਸਿਰਫ ਨੈਨੋਸਿਲਵਰ ਦੇ ਸੰਪਰਕ ਵਿਚ ਆਉਣ 'ਤੇ ਕੋਸ਼ਿਕਾਵਾਂ, ਜੋ ਪ੍ਰਤੀਕਿਰਿਆ ਕਰਦੀਆਂ ਹਨ, ਉਹ ਨੈਨੋਸਿਲਵਰ ਅਤੇ ਕੈਡਮੀਅਮ ਆਇਨਾਂ ਦੇ ਕਾਕਟੇਲ ਵਿਚ ਆਉਣ ਨਾਲ ਉਨ੍ਹਾਂ ਦੇ ਅੰਦਰ ਹੋਣ ਵਾਲੀ ਪ੍ਰਤੀਕਿਰਿਆ ਤੋਂ ਕਾਫੀ ਵੱਖ ਹੁੰਦੀ ਹੈ। ਨੈਨੋ ਸਿਲਵਰ ਅਤੇ ਕੈਡਮੀਅਮ ਆਇਨ ਧਰਤੀ 'ਤੇ ਸਾਡੇ ਆਲੇ-ਦੁਆਲੇ ਮਿਲ ਜਾਂਦੇ ਹਨ।
ਖੋਜਕਾਰਾਂ ਨੇ ਦੇਖਿਆ ਕਿ ਅਧਿਐਨ ਵਿਚ ਜਦੋਂ ਕੋਸ਼ਿਕਾਵਾਂ ਨੈਨੋਸਿਲਵਰ ਅਤੇ ਕੈਡਮੀਅਮ ਆਇਨਾਂ ਦੇ ਸੰਪਰਕ ਵਿਚ ਆਈਆਂ ਤਾਂ ਉਨ੍ਹਾਂ ਵਿਚ 72 ਫੀਸਦੀ ਕੋਸ਼ਿਕਾਵਾਂ ਮਰ ਗਈਆਂ। ਜਦੋਂ ਉਹ ਸਿਰਫ ਨੈਨੋਸਿਲਵਰ ਦੇ ਸੰਪਰਕ ਵਿਚ ਆਈਆਂ ਤਾਂ ਉਦੋਂ 25 ਫੀਸਦੀ ਅਤੇ ਜਦੋਂ ਉਹ ਸਿਰਫ ਕੈਡਮੀਅਮ ਆਇਨਾਂ ਦੇ ਸੰਪਰਕ ਵਿਚ ਆਈਆਂ ਤਾਂ ਉਦੋਂ 12 ਫੀਸਦੀ ਕੋਸ਼ਿਕਾਵਾਂ ਮਰ ਗਈਆਂ। ਇਹ ਅਧਿਐਨ ਮਨੁੱਖੀ ਲਿਵਰ ਕੈਂਸਰ ਕੋਸ਼ਿਕਾਵਾਂ 'ਤੇ ਕੀਤਾ ਗਿਆ।
ਪਾਕਿ ਅੱਤਵਾਦ ਨੂੰ ਹਰਾਉਣ ਦੇ ਰਾਹ 'ਤੇ : ਫੌਜ ਮੁਖੀ
NEXT STORY