ਯੰਗੂਨ— ਰਾਜਧਾਨੀ ਯੰਗੂਨ 'ਚ ਪੁਲਸ ਨੇ ਦੋ ਸਾਲਾ ਬੱਚੀ ਨਾਲ ਕਥਿਤ ਰੂਪ ਨਾਲ ਬਲਾਤਕਾਰ ਕਰਨ ਵਾਲੇ ਸ਼ੱਕੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਵਿਚਾਲੇ ਸੱਤ ਨਰਸਰੀਆਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਮਾਮਲੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਬੱਚਿਆਂ 'ਤੇ ਹਿੰਸਾ ਦੀਆਂ ਘਟਨਾਵਾਂ ਵਿਆਪਕ ਹੋ ਰਹੀਆਂ ਹਨ। ਬੱਚਿਆਂ ਦੇ ਪਿਤਾ ਨੇ ਪਿਛਲੇ ਹਫਤੇ ਜਾਂਚ ਨੂੰ ਲੈ ਕੇ ਮੀਡੀਆ ਨਾਲ ਗੱਲ ਕੀਤੀ ਸੀ। ਉਸ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਬੱਚੀ ਮਈ 'ਚ ਜਦੋਂ ਨੇਪੀਦੋਂ 'ਚ ਨਰਸਰੀ ਤੋਂ ਘਰ ਪਰਤੀ ਤਾਂ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ ਤੇ ਡਾਕਟਰ ਦੇ ਮੁਤਾਬਕ ਉਹ ਜ਼ਖਮ ਬਲਾਤਕਾਰ ਕਾਰਨ ਹੋਏ ਸਨ। ਸਰਕਾਰ ਨੇ ਇਸ ਹਫਤੇ ਰਾਜਧਾਨੀ 'ਚ ਸਕੂਲਾਂ ਤੇ ਕਈ ਹੋਰ ਸੰਸਥਾਨਾਂ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਸੀ। ਸਮਾਜ ਕਲਿਆਣ ਵਿਭਾਗ ਦੇ ਤਿਨ ਜੋਂ ਮੋਏ ਨੇ ਦੱਸਿਆ ਕਿ ਸੋਮਵਾਰ ਨੂੰ 15 ਨਿੱਜੀ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹਾਲਾਂਕਿ 8 ਸਕੂਲਾਂ ਨੂੰ ਦੁਬਾਰਾ ਖੋਲ ਦਿੱਤਾ ਗਿਆ ਹੈ। ਜੱਜ ਨੇ ਵੀਰਵਾਰ ਨੂੰ ਕਿਹਾ ਕਿ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ 'ਤੇ ਬਲਾਤਕਾਰ ਦਾ ਦੋਸ਼ ਲਾਇਆ ਗਿਆ ਹੈ।
ਜ਼ਿਆਦਾ ਦੇਰ ਟੀ.ਵੀ. ਦੇਖਣ ਨਾਲ ਹੁੰਦੈ ਦਿਲ ਦੀਆਂ ਬੀਮਾਰੀਆਂ ਦਾ ਖਤਰਾ
NEXT STORY