ਯਾਂਗੂਨ : ਮਿਆਂਮਾਰ ਸਰਕਾਰ ਨੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸ਼ਨੀਵਾਰ ਤੋਂ ਸਾਰੇ ਦੇਸ਼ਾਂ ਦੇ ਲਈ ਈ-ਵੀਜ਼ਾ ਅਤੇ ਆਉਣ ਤੋਂ ਬਾਅਦ ਦਿੱਤਾ ਜਾਣ ਵਾਲਾ ਵੀਜ਼ਾ (ਵੀਜ਼ਾ ਆਨ ਅਰਾਈਵਲ) ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰਨ ਦਾ ਐਲਨ ਕੀਤਾ ਹੈ। ਵਿਦੇਸ਼ ਮੰਤਰਾਲਾ ਦੇ ਇਕ ਬਿਆਨ ਮੁਤਾਬਕ ਇਹ ਮੁਅੱਤਲੀ ਇਸ ਸਾਲ 30 ਅਪ੍ਰੈਲ ਤਕ ਪ੍ਰਭਾਵੀ ਰਹੇਗਾ ਪਰ ਇਸ ਦੌਰਾਨ ਮਿਆਂਮਾਰ ਨਾਲ ਸਬੰਧਤ ਡਿਪਲੋਮੈਟ, ਸੰਯੁਕਤ ਰਾਸ਼ਟਰ (ਯੂ. ਐੱਨ.) ਦੇ ਸਥਾਨਕ ਅਧਿਕਾਰੀਆਂ ਅਤੇ ਮਹੱਤਵਪੂਰਨ ਅਧਿਕਾਰਤ ਯਾਤਰਾ ਕਰਨ ਵਾਲਿਆਂ ਨੂੰ ਪ੍ਰਵੇਸ਼ ਵੀਜ਼ਾ ਜਾਂ ਵੱਖ ਰੱਖਣ ਦੀ ਪ੍ਰਕਿਰਿਆ ਵਿਚ ਰਾਹਤ ਲਈ ਮਿਆਂਮਾਰ ਮਿਸ਼ਨ ਨਾਲ ਰਾਬਤਾ ਕਰਨ ਲਈ ਕਿਹਾ ਗਿਆ ਹੈ। ਮੰਤਰਾਲਾ ਨੇ ਸ਼ਨੀਵਾਰ ਤੋਂ ਕੋਰੋਨਾ ਵਾਇਰਸ ਪ੍ਰਭਾਵਿਤ ਦੇਸ਼ਾਂ ਖਿਲਾਫ ਪਾਬੰਦੀਸ਼ੁਦਾ ਕਦਮ ਚੁੱਕਣ ਦਾ ਵੀ ਐਲਾਨ ਕੀਤਾ।
ਬਿਆਨ ਮੁਤਾਬਕ ਅਮਰੀਕਾ ਸਵਿਜ਼ਰਲੈਂਡ, ਬ੍ਰਿਟੇਨ, ਨੀਦਰਲੈਂਡ, ਆਸਟਰੇਲੀਆ, ਬੈਲਜੀਅਮ, ਨਾਰਵੇ, ਸਵੀਡਨ ਅਤੇ ਡੈਨਮਾਰਕ ਤੋਂ ਆਉਣ ਵਾਲੇ ਮਿਆਂਮਾਰ ਦੇ ਨਾਗਰਿਕਾਂ ਸਣੇ ਸਾਰੇ ਯਾਤਰੀਆਂ ਨੂੰ ਦੇਸ਼ ਵਿਚ ਵੱਖ ਰੱਖਿਆ ਜਾਵੇਗਾ। ਇਸ ਵਿਚਾਲੇ ਮਿਆਂਮਾਰ ਤੋਂ ਮਾਨਤਾ ਪ੍ਰਾਪਤ ਡਿਪਲੋਮੈਟਾਂ, ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੂੰ 14 ਦਿਨ ਦੇ ਲਈ ਆਪਣੇ-ਆਪਣੇ ਘਰਾਂ ਵਿਚ ਵੱਖ ਰਹਿਣ ਲਈ ਕਿਹਾ ਗਿਆ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਮਿਆਂਮਾਰ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਸਬੰਧਤ ਦੇਸ਼ਾਂ ਦੇ ਸਿਹਤ ਅਧਿਕਾਰੀਆਂ ਵੱਲੋਂ ਮਾਨਤਾ ਪ੍ਰਾਪਤ ਹਸਪਤਾਲਾਂ ਵੱਲੋਂ ਜਾਰੀ ਮੈਡੀਕਲ ਸਰਟੀਫਿਕੇਟ ਜਾਰੀ ਕਰਨਾ ਜ਼ਰੂਰੀ ਹੋਵੇਗਾ। ਮੰਤਰਾਲਾ ਨੇ 15 ਮਾਰਚ ਨੂੰ ਇਟਲੀ, ਈਰਾਨ, ਫ੍ਰÎਾਂਸ, ਸਪੇਨ, ਜਰਮਨੀ, ਚੀਨ ਅਤੇ ਦੱਖਣੀ ਕੋਰੀਆ ਦੇ ਯਾਤਰੀਆਂ ਨੂੰ ਵੱਖ ਰੱਖਣ ਦਾ ਐਲਾਨ ਕੀਤਾ ਸੀ। ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜ਼ਰੂਰੀ ਉਪਾਅ ਦੇ ਤਹਿਤ ਮੰਤਰਾਲਾ ਨੇ ਵੀਰਵਾਰ ਤੋਂ ਸੀਮਾ ਚੌਂਕੀਆਂ ਤੋਂ ਵਿਦੇਸ਼ੀ ਨਾਗਰਿਕਾਂ ਦੇ ਦਖਲ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਮਿਆਂਮਾਰ ਵਿਚ ਹੁਣ ਤਕ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਵਿਆਹ ‘ਚ ਪੈ ਗਿਆ ਜ਼ਬਰਦਸਤ ਭੜਥੂ, 35 ਲੋਕਾਂ ਨੂੰ ਲੈ ਬੈਠਾ ਕੋਰੋਨਾ
NEXT STORY