ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਉਨ੍ਹਾਂ ਦੀ ਬੇਟੀ ਮਰਿਅਮ ਸ਼ਰੀਫ ਦੀ ਸ਼ਨੀਵਾਰ ਨੂੰ ਕੋਰਟ 'ਚ ਪੇਸ਼ੀ ਹੋਈ। ਹਾਲਾਂਕਿ ਪੇਸ਼ੀ ਦੌਰਾਨ ਕੋਈ ਵੀ ਫੈਸਲਾ ਨਹੀਂ ਹੋ ਸਕਿਆ। ਨਵਾਜ਼ ਸ਼ਰੀਫ ਦੇ ਵਕੀਲ ਖਵਾਜਾ ਹਰਿਸ ਸੋਮਵਾਰ ਨੂੰ ਅਦਾਲਤ ਦੇ ਫੈਸਲੇ ਦੇ ਖਿਲਾਫ ਅਪੀਲ ਦਾਇਰ ਕਰਨਗੇ। ਉਸ ਤੋਂ ਬਾਅਦ ਹੀ ਇਹ ਪਤਾ ਲੱਗ ਸਕੇਗਾ ਕਿ ਨਵਾਜ਼ ਸ਼ਰੀਫ ਤੇ ਉਨ੍ਹਾਂ ਦੀ ਬੇਟੀ ਮਰਿਅਮ ਸ਼ਰੀਫ ਨੂੰ ਜੇਲ 'ਚ ਰਹਿਣਾ ਪਵੇਗਾ ਜਾਂ ਉਨ੍ਹਾਂ ਨੂੰ ਬੇਲ ਮਿਲ ਜਾਵੇਗੀ। ਦੱਸਣਯੋਗ ਹੈ ਕਿ ਦੋਵਾਂ ਨੂੰ ਦੇਰ ਰਾਤ ਰਾਵਲਪਿੰਡੀ ਦੀ ਅਡਿਆਲਾ ਜੇਲ ਲਿਜਾਇਆ ਗਿਆ। ਦੋਵਾਂ ਨੂੰ ਉਥੇ ਤੱਕ ਪਹੁੰਚਣ ਲਈ ਵੱਖ-ਵੱਖ ਬਖਤਰਬੰਦ ਗੱਡੀਆਂ ਦੀ ਵਰਤੋਂ ਕੀਤੀ ਗਈ। ਜੇਲ ਦੇ ਨਿਯਮਾਂ ਦੇ ਮੁਤਾਬਕ ਉਨ੍ਹਾਂ ਦੀ ਜੇਲ 'ਚ ਮੈਡੀਕਲ ਜਾਂਚ ਕੀਤੀ ਜਾ ਸਕਦੀ ਹੈ।
ਮਰਿਅਮ ਨੂੰ ਬਾਅਦ 'ਚ ਉਪ-ਜੇਲ ਮੰਨੇ ਜਾਣ ਵਾਲੇ ਸਿਹਾਲਾ ਰੈਸਟ ਹਾਊਸ 'ਚ ਭੇਜਿਆ ਜਾ ਸਕਦਾ ਹੈ। ਨਵਾਜ਼ ਤੇ ਮਰਿਅਮ ਦੋਵੇਂ ਸ਼ੁੱਕਰਵਾਰ ਨੂੰ ਲੰਡਨ ਤੋਂ ਪਾਕਿਸਤਾਨ ਪਰਤੇ ਹਨ। ਰਾਸ਼ਟਰੀ ਜਵਾਬਦੇਹੀ ਬਿਊਰੋ ਦੀ ਟੀਮ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੀ ਵਾਪਸੀ 'ਤੇ ਲਾਹੌਰ 'ਚ ਹਫੜਾ-ਦਫੜੀ ਦਾ ਮਾਹੌਲ ਹੈ। ਏਅਰਪੋਰਟ ਦੇ ਨੇੜੇ ਉਨ੍ਹਾਂ ਦੇ ਸਮਰਥਕ ਹਿੰਸਕ ਹੋ ਗਏ ਤੇ ਪੱਖਰਬਾਜ਼ੀ ਕੀਤੀ।
ਛਾਉਣੀ 'ਚ ਤਬਦੀਲ ਹੋਇਆ ਲਾਹੌਰ
ਕਿਸੇ ਤਰ੍ਹਾਂ ਦੀ ਦੁਖਦ ਘਟਨਾ ਤੋਂ ਨਿਪਟਣ ਲਈ ਸਰਕਾਰ ਨੇ ਲਾਹੌਰ ਨੂੰ ਜਿਥੇ ਛਾਉਣੀ 'ਚ ਬਦਲ ਦਿੱਤਾ ਗਿਆ ਹੈ ਉਥੇ ਹੀ ਨਵਾਜ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸੀਨੀਅਰ ਨੇਤਾਵਾਂ ਨੂੰ 30 ਦਿਨਾਂ ਦੇ ਲਈ ਹਾਊਸ ਅਰੈਸਟ ਕਰ ਦਿੱਤਾ ਗਿਆ। ਨਵਾਜ਼ ਤੇ ਉਨ੍ਹਾਂ ਦੀ ਬੇਟੀ ਬੀਤੇ ਦਿਨ ਸਵੇਰੇ ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੇ ਸਨ। ਉਥੇ ਕੁਝ ਦੇਰ ਰੁਕਣ ਤੋਂ ਬਾਅਦ ਉਨ੍ਹਾਂ ਨੇ ਲਾਹੌਰ ਦੇ ਲਈ ਫਲਾਈਟ (ਈ.ਵਾਈ. 234) ਲਈ। ਇਸ ਤੋਂ ਪਹਿਲਾਂ ਦੋਵੇਂ ਲੰਡਨ 'ਚ ਸਨ ਤੇ ਨਵਾਜ਼ ਸ਼ਰੀਫ ਦੀ ਪਤਨੀ ਨਾਲ ਦੋਵੋਂ ਨੇ ਹਸਪਤਾਲ ਜਾ ਕੇ ਮੁਲਾਕਾਤ ਕੀਤੀ। ਉੱਧਰ ਲਾਹੌਰ ਏਅਰਪੋਰਟ ਦੇ ਬਾਹਰ ਵੀ ਪੀ.ਐੱਮ.ਐੱਲ.-ਐਨ. ਮੁਖੀ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਨੇ ਉਨ੍ਹਾਂ ਦੇ ਸਵਾਗਤ ਲਈ ਸ਼ਾਨਦਾਰ ਰੈਲੀ ਦੀ ਤਿਆਰੀ ਕੀਤੀ ਸੀ।
ਦੱਸਣਯੋਗ ਹੈ ਕਿ ਭ੍ਰਿਸ਼ਟਾਚਾਰ ਦੀ ਕਮਾਈ ਨਾਲ ਲੰਡਨ 'ਚ 4 ਆਲੀਸ਼ਾਨ ਫਲੈਟ ਖਰੀਦਣ ਦੇ ਮਾਮਲੇ 'ਚ ਪਾਕਿਸਤਾਨ ਦੀ ਜਵਾਬਦੇਹੀ ਅਦਾਲਤ ਨੇ ਉਨ੍ਹਾਂ ਨੂੰ 10 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ 'ਚ ਉਨ੍ਹਾਂ ਦੀ ਬੇਟੀ ਮਰਿਅਮ ਨਵਾਜ਼ ਤੇ ਦਾਮਾਦ ਮੁਹੰਮਦ ਨੂੰ ਵੀ ਕੋਰਟ ਨੇ ਦੋਸ਼ੀ ਮੰਨਿਆ ਹੈ ਤੇ ਉਨ੍ਹਾਂ ਨੂੰ ਵੀ ਅਦਾਲਤ ਨੇ ਲੜੀਵਾਰ 7 ਸਾਲ ਤੇ 1 ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਨਵਾਜ਼ ਸ਼ਰੀਫ 'ਤੇ 73 ਕਰੋੜ ਰੁਪਏ ਤੇ ਮਰਿਅਮ 'ਤੇ 18 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਆਬੂ ਧਾਬੀ ਵਿਚ ਭਾਰਤੀ ਰੈਸਟੋਰੈਂਟ ਨੂੰ ਕਰਵਾਇਆ ਗਿਆ ਬੰਦ
NEXT STORY