ਕਾਠਮੰਡੂ/ਲੰਡਨ (ਬਿਊਰੋ)— ਨੇਪਾਲ ਵਿਚ ਸਥਿਤ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਇਕ ਬ੍ਰਿਟਿਸ਼ ਪਰਬਤਾਰੋਹੀ ਦੀ ਮੌਤ ਹੋ ਗਈ। ਇਸ ਮੌਤ ਨਾਲ ਇਕ ਹਫਤੇ ਵਿਚ ਮਰਨ ਵਾਲੇ ਪਰਬਤਾਰੋਹੀਆਂ ਦੀ ਗਿਣਤੀ ਵੱਧ ਕੇ 18 ਹੋ ਗਈ। ਪਰਬਤ 'ਤੇ ਚੜ੍ਹਨ ਵਾਲੀ ਮੁਹਿੰਮ ਦੇ ਆਯੋਜਕਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਥੇ ਐਵਰੈਸਟ 'ਤੇ ਲੱਗੇ ਜਾਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲ ਪਰਬਤਾਰੋਹੀਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਬਤਾਰੋਹੀਆਂ ਦੀ ਮੌਤ ਥਕਾਵਟ, ਕਮਜ਼ੋਰੀ ਅਤੇ ਇਸ ਮੁਸ਼ਕਲ ਰਸਤੇ 'ਤੇ ਪਰਬਤਾਰੋਹੀਆਂ ਦੀ ਗਿਣਤੀ ਵਧਣ ਕਾਰਨ ਹੋਈ। ਬ੍ਰਿਟਿਸ਼ ਪਰਬਤਾਰੋਹੀ ਰੌਬਿਨ ਫਿਸ਼ਰ (44) ਸ਼ਨੀਵਾਰ ਸਵੇਰੇ ਸਿਖਰ 'ਤੇ ਪਹੁੰਚੇ ਪਰ ਢਲਾਨ ਤੋਂ ਸਿਰਫ 150 ਮੀਟਰ ਹੇਠਾਂ ਉਤਰ ਕੇ ਉਹ ਡਿੱਗ ਪਏ। ਐਵਰੈਸਟ ਪਰਿਵਾਰ ਐਕਸਪੇਡੀਸ਼ਨ ਦੇ ਮੁਰਾਰੀ ਸ਼ਰਮਾ ਨੇ ਕਿਹਾ,''ਸਾਡੇ ਗਾਈਡ ਨੇ ਮਦਦ ਦੀ ਕੋਸ਼ਿਸ਼ ਕੀਤੀ ਪਰ ਫਿਸ਼ਰ ਦੀ ਮੌਤ ਹੋ ਗਈ।''
ਐਵਰੈਸਟ 'ਤੇ ਬੀਤੇ ਇਕ ਹਫਤੇ ਵਿਚ ਭਾਰਤ ਦੇ 4 ਅਤੇ ਅਮਰੀਕਾ, ਆਸਟ੍ਰੀਆ ਤੇ ਨੇਪਾਲ ਦੇ ਇਕ-ਇਕ ਪਰਬਤਾਰੋਹੀ ਦੀ ਮੌਤ ਹੋਈ ਹੈ। ਇਸ ਦੇ ਇਲਾਵਾ ਇਕ ਆਇਰਿਸ਼ ਪਰਬਤਾਰੋਹੀ ਦੀ ਵੀ ਮੌਤ ਹੋਈ ਹੈ। ਇੱਥੇ ਦੱਸ ਦਈਏ ਕਿ ਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੈਸਟ 'ਤੇ ਬੀਤੇ ਦਿਨੀਂ ਟ੍ਰੈਫਿਕ ਜਾਮ ਜਿਹੀ ਸਥਿਤੀ ਦੇਖਣ ਨੂੰ ਮਿਲੀ ਕਿਉਂਕਿ 200 ਤੋਂ ਵੱਧ ਪਰਬਤਾਰੋਹੀ ਸਿਖਰ 'ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ।
ਮਾਊਂਟ ਐਵਰੈਸਟ 'ਤੇ ਲੱਗੇ 'ਟ੍ਰੈਫਿਕ ਜਾਮ' ਕਾਰਨ ਕਈ ਪਰਬਤਾਰੋਹੀਆਂ ਦੀ ਮੌਤ
NEXT STORY