ਕਾਠਮੰਡੂ- ਨੇਪਾਲ ਵਿਚ ਤਕਰੀਬਨ ਦੋ ਸਾਲ ਤੋਂ ਜਾਰੀ ਸਿਆਸੀ ਮਸ਼ੱਕਤ ਦਾ ਅੰਤ ਹੋ ਗਿਆ ਹੈ। ਬਮੁਸ਼ਕਲ ਭਰੋਸੇ ਦੀ ਵੋਟ ਦਾ ਸਾਹਮਣਾ ਕਰਨ ਰਾਜ਼ੀ ਹੋਏ ਪ੍ਰਧਾਨ ਮੰਤਰੀ ਓਲੀ ਨੂੰ ਸੰਸਦ ਵਿਚ ਹਾਰ ਦਾ ਮੂੰਹ ਦੇਖਣਾ ਪਿਆ। ਹੁਣ ਉਨ੍ਹਾਂ ਨੂੰ ਅਸਤੀਫਾ ਦੇਣਾ ਹੋਵੇਗਾ। ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਨੇਤਾ ਲੰਬੇ ਸਮੇਂ ਤੋਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਹਾਲਾਂਕਿ ਐਤਵਾਰ ਨੂੰ ਇਕਬਾਰਗੀ ਇਹ ਲੱਗਾ ਸੀ ਕਿ ਓਲੀ ਇਸ ਵਾਰ ਵੀ ਜੋੜਤੋੜ ਕਰ ਕੇ ਕੁਰਸੀ ਬਚਾ ਲੈ ਜਾਣਗੇ। ਪਰ ਅਜਿਹਾ ਨਹੀਂ ਰੁਕਿਆ। ਓਲੀ ਨੂੰ ਚੀਨ ਦੇ ਕਾਫੀ ਨੇੜੇ ਮੰਨਿਆ ਜਾਂਦਾ ਰਿਹਾ ਹੈ ਉਨ੍ਹਾਂ ਨੇ ਕਈ ਮੌਕਿਆਂ 'ਤੇ ਭਾਰਤ ਵਿਰੋਧੀ ਬਿਆਨ ਵੀ ਦਿੱਤੇ ਸਨ। ਭਾਰਤ ਵੀ ਇਸ ਘਟਨਾਕ੍ਰਮ 'ਤੇ ਨਜ਼ਰ ਬਣਾਈ ਹੋਈ ਹੈ।
ਸੋਮਵਾਰ ਨੂੰ ਵੋਟਿੰਗ ਦੌਰਾਨ ਕੁਲ 232 ਸੰਸਦ ਮੈਂਬਰਾਂ ਨੇ ਹਿੱਸਾ ਲਿਆ। ਇਨ੍ਹਾਂ ਵਿਚੋਂ 124 ਨੇ ਓਲੀ ਦੇ ਵਿਰੋਧ ਵਿਚ ਜਦੋਂ ਕਿ 93 ਨੇ ਉਨ੍ਹਾਂ ਦੇ ਪੱਖ ਵੋਟਿੰਗ ਕੀਤੀ। 15 ਸੰਸਦ ਮੈਂਬਰ ਨਿਊਟਲ ਰਹੇ। ਓਲੀ ਨੂੰ ਸਰਕਾਰ ਬਚਾਉਣ ਲਈ ਕੁਲ 136 ਵੋਟਾਂ ਦੀ ਲੋੜ ਸੀ। ਨੇਪਾਲ ਦੀ ਸਸੰਦ ਵਿਚ ਕੁਲ 271 ਮੈਂਬਰ ਹਨ। ਮਾਧਵ ਨੇਪਾਲ ਅਤੇ ਝਾਲਾਨਾਥ ਖਨਾਲ ਗਰੁੱਪ ਵੋਟਿੰਗ ਵਿਚ ਸ਼ਾਮਲ ਨਹੀਂ ਹੋਇਆ। ਸੰਸਦ ਦੀ ਅਗਲੀ ਮੀਟਿੰਗ ਹੁਣ ਵੀਰਵਾਰ ਨੂੰ ਹੋਵੇਗੀ। ਉਦੋਂ ਅੱਗੇ ਦੀ ਰਣਨੀਤੀ 'ਤੇ ਵਿਚਾਰ ਹੋਵੇਗਾ।
ਓਲੀ ਫਰਵਰੀ 2018 ਵਿਚ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਸਨ। ਉਦੋਂ ਤੋਂ ਪਹਿਲੀ ਵਾਰ ਉਹ 271 ਸੀਟ ਵਾਲੇ ਸੰਸਦ ਵਿਚ ਫਲੋਰ ਟੈਸਟ ਦਾ ਸਾਹਮਣਾ ਕਰ ਰਹੇ ਸਨ। ਓਲੀ ਨੂੰ ਹਮਾਇਤ ਦੇ ਰਹੀ ਅਹਿਮ ਮਧੇਸ਼ੀ ਪਾਰਟੀ ਨੇ ਵੋਟਿੰਗ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਸੀ। ਉਦੋਂ ਉਹ ਤੈਅ ਲੱਗ ਰਿਹਾ ਸੀ ਕਿ ਸਰਕਾਰ ਡਿੱਗ ਜਾਵੇਗੀ। ਹਾਲਾਂਕਿ, 2 ਸਾਲ ਵਿਚ ਅਜਿਹੇ ਕਈ ਮੌਕੇ ਆਏ, ਪਰ ਉਹ ਹਰ ਵਾਰ ਸਰਕਾਰ ਅਤੇ ਕੁਰਸੀ ਬਚਾ ਲੈ ਗਏ।
ਕੋਰੋਨਾ ਦੇ ਤੇਜ਼ੀ ਨਾਲ ਮਾਮਲੇ ਵਧਣ 'ਤੇ ਮਲੇਸ਼ੀਆ ਵਿਚ ਲਗਾਇਆ ਗਿਆ ਸੰਪੂਰਨ ਲਾਕਡਾਊਨ
NEXT STORY