ਲੰਡਨ— ਬ੍ਰਿਟਿਸ਼ ਫੌਜ ਦੀ ਗੋਰਖਾ ਬ੍ਰਿਗੇਡ 'ਚ ਸਾਲ 2020 ਤੋਂ ਨੇਪਾਲੀ ਔਰਤਾਂ ਵੀ ਸ਼ਾਮਲ ਹੋ ਸਕਣਗੀਆਂ। ਇਨ੍ਹਾਂ ਦੀ ਭਰਤੀ ਦੀ ਪ੍ਰਕਿਰਿਆ ਮੱਧ ਨੇਪਾਲ ਦੇ ਪੋਖਰਾ 'ਚ ਅਗਲੇ ਸਾਲ ਤੋਂ ਸ਼ੁਰੂ ਹੋਵੇਗੀ। ਇਥੇ ਦੇ ਸੀਂਕ ਦੀ ਟੋਕਰੀ 'ਚ 25 ਕਿਲੋ ਮਿੱਟੀ ਭਰ ਕੇ 5 ਕਿਲੋ ਮੀਟਰ ਦੀ ਚੜ੍ਹਾਈ ਪੂਰੀ ਕਰਨ ਵਾਲੇ ਕਈ ਅਭਿਆਸ ਕਰਵਾਏ ਜਾਣਗੇ। ਇਸ ਦੌਰਾਨ ਸਫਲ ਉਮੀਦਵਾਰਾਂ ਨੂੰ 10 ਹਫਤੇ ਦੀ ਟ੍ਰੇਨਿੰਗ ਲਈ ਉੱਤਰੀ ਯਾਰਕਸ਼ਾਇਰ ਦੇ ਕੈਟਰਿਕ ਲਿਜਾਇਆ ਜਾਵੇਗਾ।
ਬ੍ਰਿਟੇਨ ਦੇ ਰੱਖਿਆ ਮੰਤਰੀ ਗੇਵਿਨ ਵਿਲੀਅਮਸਨ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਚੰਗੇ ਲੜਾਕਿਆਂ 'ਚ ਗੋਰਖਾ ਫੌਜੀਆਂ ਦੀ ਗਿਣਤੀ ਹੁੰਦੀ ਹੈ। ਮਹਾਰਾਣੀ ਦੀ ਰੱਖਿਆ 'ਚ ਲੱਗੇ ਇਨ੍ਹਾਂ ਫੌਜੀਆਂ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਨੇਪਾਲੀ ਔਰਤਾਂ ਨੂੰ ਪੂਰਾ ਅਧਿਕਾਰ ਹੈ ਕਿ ਉਹ ਇਸ ਰੈਜੀਮੈਂਟ 'ਚ ਸ਼ਾਮਲ ਹੋ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ। ਲੈਫਟੀਨੈਂਟ ਜਨਰਲ ਤੇ ਡਿਪਟੀ ਚੀਫ ਆਫ ਜਨਰਲ ਸਟਾਫ ਤੇ ਗੋਰਖਾ ਬ੍ਰਿਗੇਡ ਦੇ ਕਰਨਲ ਕਮਾਂਡੇਂਟ ਨਿਕ ਪੋਪ ਨੇ ਕਿਹਾ ਕਿ ਗੋਰਖਾ ਰੈਜੀਮੈਂਟ 'ਚ ਨੇਪਾਲੀ ਔ੍ਰਤਾਂ ਦੀ ਨਿਯੁਕਤੀ ਸਾਲ 2016 'ਚ ਬ੍ਰਿਟਿਸ਼ ਸਰਕਾਰ ਵੱਲੋਂ 'ਸਾਰੇ ਲੜਾਕੂ ਮੋਰਚਿਆਂ 'ਤੇ ਔਰਤਾਂ ਦੀ ਤਾਇਨਾਤੀ' ਸਬੰਧੀ ਫੈਸਲਾ ਦਾ ਹੀ ਇਕ ਹਿੱਸਾ ਹੈ।
1815 'ਚ ਸ਼ੁਰੂ ਹੋਈ ਸੀ ਬ੍ਰਿਟਿਸ਼ ਫੌਜ 'ਚ ਗੋਰਖਿਆਂ ਦੀ ਭਰਤੀ
ਬ੍ਰਿਟੇਨ ਨੇ 1815 'ਚ ਐਂਗਲੋ-ਨੇਪਾਲ ਯੁੱਧ ਦੌਰਾਨ ਫੌਜ 'ਚ ਗੋਰਖਿਆਂ ਦੀ ਭਰਤੀ ਸ਼ੁਰੂ ਕੀਤੀ ਸੀ। 1947 'ਚ ਸੁਤੰਤਰਤਾ ਤੋਂ ਬਾਅਦ ਨੇਪਾਲ, ਭਾਰਤ ਤੇ ਬ੍ਰਿਟੇਨ ਵਿਚਾਲੇ ਹੋਏ ਸਮਝੌਤੇ ਦੇ ਤਹਿਤ ਭਾਰਤੀ ਫੌਜ ਦੀ ਚਾਰ ਗੋਰਖਾ ਰੈਜੀਮੈਂਟ ਨੂੰ ਬ੍ਰਿਟਿਸ਼ ਫੌਜ 'ਚ ਤਬਦੀਲ ਕਰ ਦਿੱਤਾ ਗਿਆ ਸੀ। ਮੌਜੂਦਾ ਸਮੇਂ 'ਚ ਬ੍ਰਿਟਿਸ਼ ਫੌਜ 'ਚ ਕਰੀਬ 3000 ਗੋਰਖਾ ਫੌਜੀ ਹਨ। ਇਸ ਰੈਜੀਮੈਂਟ ਦਾ ਕਹਿਣਾ ਹੈ ਕਿ 'ਕਾਇਰਤਾ ਤੋਂ ਚੰਗਾ ਮਰ ਜਾਣਾ ਹੈ। ਇਹ ਹਾਲੇ ਵੀ ਆਪਣੇ ਕੋਲ 46 ਸੈਂਟੀਮੀਟਰ ਲੰਬਾ ਚਾਕੂ ਰੱਖਦੇ ਹਨ, ਜਿਸ ਨੂੰ ਖੁਖਾਰੀ ਕਿਹਾ ਜਾਂਦਾ ਹੈ।
200 ਫੁੱਟ ਗਹਿਰੀ ਖੱਡ 'ਚ ਡਿੱਗੀ ਔਰਤ, ਰੇਡੀਏਟਰ ਦਾ ਪਾਣੀ ਪੀ ਕੇ ਬਚਾਈ ਜਾਨ
NEXT STORY