ਨਿਊਯਾਰਕ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਯਾਰਕ ਵਿਚ ਸੋਮਵਾਰ ਨੂੰ ਯੂ.ਐਨ ਕਲਾਈਮੇਟ ਚੇਂਜ ਸਮਿੱਟ ਵਿਚ ਭਾਸ਼ਨ ਦਿੱਤਾ। ਪੀ.ਐਮ. ਮੋਦੀ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਵਲੋਂ ਆਯੋਜਿਤ ਇਸ ਸੰਮੇਲਨ ਵਿਚ ਸ਼ੁਰੂਆਤੀ ਬੁਲਾਰਿਆਂ ਵਿਚ ਸ਼ਾਮਲ ਹਨ। ਇਹ ਇਸ ਮਾਇਨੇ ਵਿਚ ਮਹੱਤਵਪੂਰਨ ਹੈ ਕਿ ਸਿਰਫ ਉਨ੍ਹਾਂ ਨੂੰ ਰਾਸ਼ਟਰ ਪ੍ਰਧਾਨਾਂ, ਸਰਕਾਰ ਅਤੇ ਮੰਤਰੀਆਂ ਨੂੰ ਹੀ ਸੰਮੇਲਨ ਵਿਚ ਬੋਲਣ ਦਾ ਮੌਕਾ ਮਿਲਦਾ ਹੈ ਜਿਨ੍ਹਾਂ ਨੂੰ ਜਲਵਾਯੂ ਕਾਰਵਾਈ ਨੂੰ ਲੈ ਕੇ ਕੋਈ ਹਾਂ ਪੱਖੀ ਘਟਨਾਕ੍ਰਮ ਦਾ ਐਲਾਨ ਕਰਨਾ ਹੁੰਦਾ ਹੈ।
ਵਾਤਾਵਰਣ ਦੀ ਰੱਖਿਆ ਲਈ ਚੁੱਕ ਰਹੇ ਹਾਂ ਢੁੱਕਵੇਂ ਕਦਮ : ਮੋਦੀ
ਪੀ.ਐਮ. ਮੋਦੀ ਨੇ ਕਿਹਾ ਕਿ ਅਸੀਂ ਭਾਰਤ ਵਿਚ ਟਰਾਂਸਪੋਰਟ ਸੈਕਟਰ ਵਿਚ ਈ-ਮੋਬੀਲਿਟੀ 'ਤੇ ਜ਼ੋਰ ਦੇ ਰਹੇ ਹਾਂ। ਭਾਰਤ ਬਾਇਓ-ਫਿਊਲ ਮਿਲਾ ਕੇ ਪੈਟਰੋਲ-ਡੀਜ਼ਲ ਨੂੰ ਵਿਕਸਿਤ ਕਰਨ 'ਤੇ ਕੰਮ ਹੋ ਰਿਹਾ ਹੈ। ਅਸੀਂ ਸਾਢੇ 11 ਕਰੋੜ ਪਰਿਵਾਰ ਨੂੰ ਗੈਸ ਕੁਨੈਕਸ਼ਨ ਵੀ ਮੁਹੱਈਆ ਕਰਵਾਏ ਹਨ। ਕੌਮਾਂਤਰੀ ਪੱਧਰ 'ਤੇ ਸਾਡੇ ਸੋਲਰ ਅਲਾਇੰਸ ਨਾਲ ਪੂਰੀ ਦੁਨੀਆ ਦੇ 80 ਦੇਸ਼ ਜੁੜ ਚੁੱਕੇ ਹਨ।
ਮੋਦੀ ਨੇ ਕਿਹਾ ਕਿ ਲਾਲਚ ਨਹੀਂ ਲੋੜ, ਇਹ ਸਾਡੇ ਮਾਰਗਦਰਸ਼ਕ ਮੁੱਲ ਹਨ। ਅਸੀਂ ਇਥੇ ਸਿਰਫ ਗੰਭੀਰ ਗੱਲਾਂ ਨਹੀਂ, ਨਾਲ ਹੀ ਪ੍ਰੈਕਟੀਕਲ ਅਪ੍ਰੋਚ ਦੇ ਨਾਲ ਆਏ ਹਾਂ।
ਪੀ.ਐਮ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਪਾਣੀ ਦੀ ਸੁਰੱਖਿਆ ਲਈ ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਰੇਨ ਵਾਟਰ ਹਾਰਵੇਸਟਿੰਗ 'ਤੇ ਵੀ ਕੰਮ ਕੀਤਾ ਹੈ। ਅਗਲੇ ਕੁਝ ਸਾਲਾਂ ਵਿਚ ਭਾਰਤ ਜਲ ਸੁਰੱਖਿਆ ਦੇ ਕੰਮਾਂ 'ਤੇ 50 ਮਿਲੀਅਨ ਡਾਲਰ ਖਰਚ ਕਰੇਗਾ।
ਪੀ. ਐਮ. ਮੋਦੀ ਨੇ ਕਿਹਾ ਕਿ ਯੂ.ਐਨ. ਦੀ ਇਸ ਇਮਾਰਤ ਵਿਚ ਅਸੀਂ ਭਾਰਤ ਵਲੋਂ ਲਗਾਏ ਗਏ ਸੋਲਰ ਪੈਨਲਸ ਦਾ ਉਦਘਾਟਨ ਕਰਾਂਗੇ। ਗੱਲ ਕਰਨ ਦਾ ਸਮਾਂ ਖਤਮ ਹੋ ਚੁੱਕਾ ਹੈ। ਸਮਾਂ ਹੈ ਕਿ ਦੁਨੀਆ ਹੁਣ ਕੰਮ ਕਰੇ।
ਪੀ.ਐਮ ਮੋਦੀ ਨੇ ਕਿਹਾ ਕਿ ਯੂ.ਐਨ. ਦੀ ਇਸ ਇਮਾਰਤ ਵਿਚ ਅਸੀਂ ਭਾਰਤ ਵਲੋਂ ਲਗਾਏ ਗਏ ਸੋਲਰ ਪੈਨਲਸ ਦਾ ਉਦਘਾਟਨ ਕਰਾਂਗੇ। ਗੱਲ ਕਰਨ ਦਾ ਸਮਾਂ ਖਤਮ ਹੋ ਚੁੱਕਾ ਹੈ, ਸਮਾਂ ਹੈ ਕਿ ਦੁਨੀਆ ਹੁਣ ਕੰਮ ਕਰੇ।
ਪੀ.ਐਮ. ਮੋਦੀ ਬੋਲੀ, ਇਸ ਸਾਲ ਭਾਰਤ ਦੇ ਸੁਤੰਤਰਤਾ ਦਿਵਸ ਮੌਕੇ ਅਸੀਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਮੁਹਿੰਮ ਵਿੱਢ ਦਿੱਤੀ ਹੈ। ਪੀ.ਐਮ ਮੋਦੀ ਨੇ ਕਿਹਾ ਕਿ ਵਾਤਾਵਰਣ ਦੀ ਰੱਖਿਆ ਲਈ ਢੁੱਕਵੇਂ ਕਦਮ ਚੁੱਕ ਰਹੇ ਹਾਂ।
ਕਲਾਈਮੇਟ ਐਕਸ਼ਨ ਪ੍ਰਤੀ ਭਾਰਤ ਦਾ ਰੁੱਖ ਸਪੱਸ਼ਟ ਕਰਨ
ਇਸ ਬਾਰੇ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਸਈਅਦ ਅਕਬਰੂਦੀਨ ਨੇ ਦੱਸਿਆ ਕਿ ਕਲਾਈਮੇਟ ਐਕਸ਼ਨ ਪ੍ਰਤੀ ਭਾਰਤ ਦਾ ਰੁਖ ਬਹੁਆਯਾਮੀ ਹੈ ਕਿਉਂਕਿ ਅਸੀਂ ਜੋ ਕੁਝ ਵੀ ਕਰਦੇ ਹਾਂ ਉਸ ਦਾ ਪ੍ਰਭਾਵ ਸੰਸਾਰਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਸ਼ੈ ਊਰਜਾ ਪ੍ਰਤੀ ਮਹੱਤਵਤਾ ਨੂੰ ਸਪੱਸ਼ਟ ਕਰਨਗੇ ਅਤੇ ਕੁਦਰਤੀ ਕਰੋਪੀ ਨੂੰ ਰੋਕਣ ਦੇ ਢਾਂਚੇ ਲਈ ਰਾਸ਼ਟਰਾਂ ਦੇ ਗਠਜੋੜ ਦਾ ਪ੍ਰਸਤਾਵ ਦੇਣਗੇ, ਠੀਕ ਉਸੇ ਤਰ੍ਹਾਂ ਜਿਵੇਂ ਕੌਮਾਂਤਰੀ ਸੌਰ ਗਠਜੋੜ ਹੈ।
ਅਕਬਰੂਦੀਨ ਨੇ ਕਿਹਾ ਕਿ ਅਸੀਂ ਕਿਸੇ ਵਿਸ਼ੇਸ਼ ਖੇਤਰ ਵੱਲ ਨਹੀਂ ਦੇਖ ਰਹੇ। ਪਰ ਹਾਂ ਅਕਸ਼ੈ ਊਰਜਾ 'ਤੇ ਜ਼ਰੂਰ ਸਾਡਾ ਧਿਆਨ ਹੈ ਕਿਉਂਕਿ ਊਰਜਾ ਇਕ ਮਹੱਤਵਪੂਰਨ ਘਟਨਾ ਹੈ। ਵੈਸੇ ਵੀ ਸਾਡੇ ਦੇਸ਼ ਵਿਚ ਊਰਜਾ ਦੀ ਲੋੜ ਜ਼ਿਆਦਾ ਹੈ ਅਤੇ ਅਕਸ਼ੈ ਊਰਜਾ ਦੀ ਇਸ ਵਿਚ ਮਹੱਤਵਪੂਰਨ ਭੂਮਿਕਾ ਹੋਵੇਗੀ। ਅਜਿਹੇ ਵਿਚ ਪ੍ਰਧਾਨ ਮੰਤਰੀ ਮੋਦੀ ਲਗਭਗ 2015 ਵਿਚ ਕੀਤੇ ਗਏ ਵਾਅਦੇ ਤੋਂ ਕਿਤੇ ਅੱਗੇ ਜਾ ਕੇ ਭਵਿੱਖ ਲਈ ਅਕਸ਼ੈ ਊਰਜਾ ਦੀ ਆਪਣੀ ਜ਼ਰੂਰਤ ਬਾਰੇ ਗੱਲ ਕਰਨਗੇ।
ਜਦੋਂ ਬੱਚੇ ਨੇ ਪੀ.ਐਮ ਮੋਦੀ ਤੇ ਟਰੰਪ ਨੂੰ ਰੋਕ ਕੇ ਲਈ ਸੈਲਫੀ (ਵੀਡੀਓ)
NEXT STORY