ਵੈਲਿੰਗਟਨ (ਭਾਸ਼ਾ)— ਨਿਊਜ਼ੀਲੈਂਡ ਵਿਚ ਕ੍ਰਾਈਸਟਚਰਚ ਮਸਜਿਦ ਗੋਲੀਬਾਰੀ ਦਾ ਵੀਡੀਓ ਸਾਂਝਾ ਕਰਨ ਵਾਲੇ ਇਕ ਵਿਅਕਤੀ ਨੂੰ ਮੰਗਲਵਾਰ ਨੂੰ 21 ਮਹੀਨੇ ਦੀ ਸਜ਼ਾ ਸੁਣਾਈ ਗਈ। ਇਸ ਹਮਲੇ 'ਚ 51 ਮੁਸਲਮਾਨਾਂ ਦੀ ਜਾਨ ਚਲੀ ਗਈ ਸੀ, ਜੋ ਉਸ ਸਮੇਂ ਉੱਥੇ ਨਮਾਜ਼ ਪੜ੍ਹ ਰਹੇ ਸਨ। ਹਮਲਾਵਰ ਬ੍ਰੈਂਟਨ ਟੈਰੇਂਟ ਨੇ 15 ਮਾਰਚ ਨੂੰ ਦੋ ਮਸਜਿਦਾਂ 'ਤੇ ਗੋਲੀਬਾਰੀ ਕੀਤੀ ਸੀ। ਇਸ ਪੂਰੇ ਹਮਲੇ ਨੂੰ ਉਸ ਨੇ ਲਾਈਵ ਸਟ੍ਰੀਮ ਕੀਤਾ, ਜਿਸ ਦਾ 44 ਸਾਲਾ ਫਿਲੀਪ ਆਪਰਸ ਨੇ ਬਾਅਦ 'ਚ ਵੀਡੀਓ ਸਾਂਝਾ ਕੀਤਾ।
ਬਾਅਦ 'ਚ ਆਪਰਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਆਪਰਸ ਨੂੰ ਇਤਰਾਜ਼ਯੋਗ ਸਮੱਗਰੀ ਸਾਂਝੀ ਕਰਨ ਦੇ ਦੋ ਦੋਸ਼ਾਂ ਤਹਿਤ ਦੋਸ਼ੀ ਪਾਇਆ ਗਿਆ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਕ੍ਰਾਈਸਟਚਰਚ ਜ਼ਿਲਾ ਅਦਾਲਤ ਦੇ ਜੱਜ ਸਟੀਫਨ ਓ ਡ੍ਰਿਸਕਾਲ ਨੇ ਕਿਹਾ,''ਇਹ ਮੁਸਲਿਮ ਭਾਈਚਾਰੇ ਵਿਰੁੱਧ ਨਫਰਤ ਅਪਰਾਧ ਸੀ।'' ਉਨ੍ਹਾਂ ਨੇ ਕਿਹਾ ਕਿ ਅਜਿਹੇ ਹਮਲੇ ਦੇ ਕੁਝ ਦਿਨ ਬਾਅਦ ਉਸ ਦਾ ਵੀਡੀਓ ਸਾਂਝਾ ਕਰਨਾ ਗਲਤ ਹੈ। ਰੇਡੀਓ ਨਿਊਜ਼ੀਲੈਂਡ ਦੀ ਖਬਰ ਮੁਤਾਬਕ ਓ ਡ੍ਰਿਸਕਾਲ ਨੇ ਪਾਇਆ ਕਿ ਆਪਰਸ ਨੇ ਮੁਸਲਿਮਾਂ ਦੀ ਮੌਤ ਦੀ ਵਡਿਆਈ ਹਾਸਲ ਕਰਨ ਲਈ ਅਜਿਹਾ ਕੀਤਾ। ਇਸ ਲਈ ਜੇਲ ਦੇ ਇਲਾਵਾ ਕੋਈ ਹੋਰ ਸਜ਼ਾ ਉਸ ਲਈ ਗਲਤ ਹੋਵੇਗੀ।
ਇਸ ਸ਼ਖਸ ਨੇ ਪੂਰਾ ਸਾਲ ਖਾਧੇ ਐਕਸਪਾਇਰੀ ਡੇਟ ਵਾਲੇ ਖਾਧ ਪਦਾਰਥ
NEXT STORY