ਵੈਲਿੰਗਟਨ (ਬਿਊਰੋ)— ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੂੰ 11 ਸਾਲ ਦੀ ਬੱਚੀ ਵਿਕਟੋਰੀਆ ਨੇ ਰਿਸਰਚ ਕਰਨ ਦੀ ਇਜਾਜ਼ਤ ਲੈਣ ਲਈ ਰਿਸ਼ਵਤ ਦਿੱਤੀ। ਉਸ ਨੇ ਪੀ.ਐੱਮ. ਨੂੰ ਇਕ ਚਿੱਠੀ ਲਿਖੀ। ਇਸ ਦੇ ਨਾਲ ਹੀ 5 ਨਿਊਜ਼ੀਲੈਂਡ ਡਾਲਰ (ਕਰੀਬ 232 ਰੁਪਏ) ਭੇਜੇ। ਵਿਕਟੋਰੀਆ ਡ੍ਰੈਗਨ ਅਤੇ ਭੌਤਿਕ ਵਿਗਿਆਨ 'ਤੇ ਸ਼ੋਧ ਕਰਨਾ ਚਾਹੁੰਦੀ ਹੈ। ਉਸ ਦੀ ਇੱਛਾ ਹੈ ਕਿ ਸਰਕਾਰ ਉਸ ਨੂੰ ਡ੍ਰੈਗਨ ਟਰੇਨਰ ਬਣਨ ਲਈ ਸ਼ਕਤੀਆਂ ਦੇਵੇ। ਜੈਸਿੰਡਾ ਨੇ ਰਿਸ਼ਵਤ ਇਹ ਕਹਿੰਦੇ ਹੋਏ ਵਾਪਸ ਕਰ ਦਿੱਤੀ ਕਿ ਫਿਲਹਾਲ ਸਰਕਾਰ ਕੋਲ ਅਜਿਹੀ ਰਿਸਰਚ ਲਈ ਕੋਈ ਯੋਜਨਾ ਨਹੀਂ ਹੈ।
ਜੈਸਿੰਡਾ ਨੇ ਚਿੱਠੀ ਦਾ ਦਿੱਤਾ ਜਵਾਬ
ਚਿੱਠੀ ਦੇ ਜਵਾਬ ਵਿਚ ਜੈਸਿੰਡਾ ਨੇ ਲਿਖਿਆ,''ਬਦਕਿਮਸਤੀ ਨਾਲ ਸਾਡਾ ਵਿਭਾਗ ਹਾਲੇ ਭੌਤਿਕ ਵਿਗਿਆਨ ਅਤੇ ਡ੍ਰੈਗਨ ਨੂੰ ਲੈ ਕੇ ਕੋਈ ਕੰਮ ਨਹੀਂ ਕਰ ਰਿਹਾ। ਮੈਂ ਤੁਹਾਡੇ ਵੱਲੋਂ ਭੇਜੀ ਗਈ ਰਿਸ਼ਵਤ ਵਾਪਸ ਕਰ ਰਹੀ ਹਾਂ।'' ਪ੍ਰਧਾਨ ਮੰਤਰੀ ਨੇ ਕੁੜੀ ਨੂੰ ਟੇਲੀਪੈਥੀ ਅਤੇ ਡ੍ਰੈਗਨ 'ਤੇ ਸ਼ੋਧ ਦੇ ਵਿਚਾਰ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਇੰਝ ਬਣੀ ਸੀ ਕੁੜੀ ਦੀ ਦਿਲਚਸਪੀ
ਵਿਕਟੋਰੀਆ ਦੇ ਭਰਾ ਨੇ ਦੱਸਿਆ ਕਿ ਨੇਟਫਲਿਕਸ ਦੀ ਸਾਇੰਸ ਸੀਰੀਜ਼ 'stranger things' ਦੇਖਣ ਦੇ ਬਾਅਦ ਉਸ ਦੀ ਛੋਟੀ ਭੈਣ ਦੀ ਇਸ ਵਿਚ ਦਿਲਚਸਪੀ ਬਣੀ। ਵੈਬ ਸੀਰੀਜ਼ ਵਿਚ ਦਿਖਾਇਆ ਜਾਂਦਾ ਹੈ ਕਿ ਟੈਲੀਪੈਥੀ ਅਤੇ ਟੈਲੀਕਾਈਨੇਟਿਕ ਜ਼ਰੀਏ ਦਿਮਾਗ ਦੀ ਵਰਤੋ ਕਰ ਕੇ ਚੀਜ਼ਾਂ ਨੂੰ ਟਰਾਂਸਫਰ ਕਰ ਸਕਦੇ ਹਾਂ।
ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜੈਸਿੰਡਾ ਨੇ ਇਕ ਹੋਰ ਕੁੜੀ ਦੀ ਚਿੱਠੀ ਦਾ ਜਵਾਬ ਦਿੱਤਾ ਸੀ।
ਮਾਰਚ ਵਿਚ ਇਕ ਟਵਿੱਟਰ ਯੂਜ਼ਰ ਨੇ ਜੈਸਿੰਡਾ ਵੱਲੋਂ 8 ਸਾਲਾ ਬੱਚੀ ਨੂੰ ਭੇਜੀ ਗਈ ਚਿੱਠੀ ਦੀ ਤਸਵੀਰ ਪੋਸਟ ਕੀਤੀ ਸੀ। ਇਸ ਵਿਚ ਉਨ੍ਹਾਂ ਨੇ ਖਤਰਨਾਕ ਹਥਿਆਰਾਂ 'ਤੇ ਪਾਬੰਦੀ ਦੇ ਉਸ ਦੇ ਵਿਚਾਰਾਂ ਦੀ ਪ੍ਰਸ਼ੰਸਾ ਕੀਤੀ ਸੀ।
ਨਿਊਯਾਰਕ 'ਚ 1200 ਵਿਦੇਸ਼ੀ ਵਿਦਿਆਰਥੀ ਸਕੂਲ 'ਚ ਪੜ੍ਹਨਗੇ 'ਸਿੱਖ ਧਰਮ' ਬਾਰੇ
NEXT STORY