ਵੈਲਿੰਗਟਨ (ਭਾਸ਼ਾ)— ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਦੇ ਖਤਰੇ ਨਾਲ ਨਜਿੱਠਣ ਲਈ ਗਲਬੋਲ ਪੱਧਰ 'ਤੇ ਕਦਮ ਚੁੱਕੇ ਜਾਣ ਦੀ ਅਪੀਲ ਕੀਤੀ। ਦੋ ਮਸਜਿਦਾਂ ਵਿਚ ਗੋਲੀਬਾਰੀ ਦੀ ਘਟਨਾ ਦੇ 5 ਦਿਨ ਬਾਅਦ ਮੁਸਲਿਮ ਭਾਈਚਾਰੇ ਨੇ ਹਮਲੇ ਵਿਚ ਜਾਨ ਗਵਾਉਣ ਵਾਲੇ ਆਪਣੇ ਲੋਕਾਂ ਦੇ ਅੰਤਿਮ ਸਸਕਾਰ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਵਿਚ 50 ਲੋਕ ਮਾਰੇ ਗਏ ਸਨ।
ਹਮਲਾਵਰ ਨੇ ਗੋਲੀਬਾਰੀ ਦਾ ਲਾਈਵਸਟ੍ਰੀਮ ਕੀਤਾ ਸੀ। ਫੇਸਬੁੱਕ ਨੇ ਕਿਹਾ ਹੈ,''ਇਸ ਵੀਡੀਓ ਨੂੰ 200 ਤੋਂ ਘੱਟ ਵਾਰ ਹੀ ਦੇਖਿਆ ਗਿਆ ਪਰ ਉਸ ਨੂੰ ਇਸ ਕਤਲੇਆਮ ਦੇ ਫੁਟੇਜ ਦੇ ਤੌਰ 'ਤੇ ਵਾਇਰਲ ਹੋਏ ਕਰੀਬ 15 ਲੱਖ ਵੀਡੀਓ ਹਟਾਉਣੇ ਪਏ।'' ਪੀ.ਐੱਮ. ਜੈਸਿੰਡਾ ਅਰਡਰਨ ਨੇ ਕਿਹਾ ਕਿ ਉਨ੍ਹਾਂ ਦਾ ਫੋਕਸ ਨਿਊਜ਼ੀਲੈਂਡ ਦੇ ਲੋਕਾਂ 'ਤੇ ਹੈ ਪਰ ਇਸ ਮੁੱਦੇ 'ਤੇ ਨਾਲ ਮਿਲ ਕੇ ਦੁਨੀਆ ਦੇ ਨੇਤਾਵਾਂ ਨੂੰ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ,''ਸੋਸ਼ਲ ਮੀਡੀਆ 'ਤੇ ਅਸੀਂ ਜਿਹੜੇ ਮੁੱਦਿਆਂ ਦਾ ਸਾਹਮਣਾ ਕਰਦੇ ਹਾਂ ਉਨ੍ਹਾਂ ਨਾਲ ਅਸੀਂ ਸਿਰਫ ਸਧਾਰਨ ਤਰੀਕੇ ਨਾਲ ਨਹੀਂ ਨਜਿੱਠ ਸਕਦੇ। ਗਲੋਬਲ ਮੁੱਦੇ 'ਤੇ ਇਕਜੁੱਟ ਹੋ ਕੇ ਲੜਨ ਦੀ ਲੋੜ ਹੈ।''
ਪੀ.ਐੱਮ. ਜੈਸਿੰਡਾ ਨੇ ਕਿਹਾ ਕਿ ਇਹ ਸਿਰਫ ਨਿਊਜ਼ੀਲੈਂਡ ਦਾ ਮੁੱਦਾ ਨਹੀਂ ਹੈ। ਸੋਸ਼ਲ ਮੀਡੀਆ ਦੇ ਮੰਚ ਦੀ ਵਰਤੋਂ ਹਿੰਸਾ ਅਤੇ ਹਿੰਸਾ ਨੂੰ ਭੜਕਾਉਣ ਵਾਲੀਆਂ ਚੀਜ਼ਾਂ ਦੇ ਪ੍ਰਸਾਰ ਲਈ ਕੀਤੀ ਜਾ ਰਹੀ ਹੈ। ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ।
ਔਰਤ ਨੇ ਖੁਦ ਨੂੰ ਲਗਾਇਆ ਫਰੂਟ ਜੂਸ ਦਾ ਟੀਕਾ, ਪੁੱਜੀ ਹਸਪਤਾਲ
NEXT STORY