ਬੀਜਿੰਗ— ਪੂਰਬੀ-ਉੱਤਰੀ ਚੀਨ ਦੇ ਜਿਲਿਨ ਸੂਬੇ 'ਚ ਭੂਚਾਲ ਕਾਰਨ ਕੋਲੇ ਦੀ ਖਾਨ 'ਚ 9 ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਹੋਰ 10 ਲੋਕ ਜ਼ਖਮੀ ਹੋ ਗਏ। ਸਥਾਨਕ ਟੀ. ਵੀ. ਚੈਨਲਾਂ ਮੁਤਾਬਕ ਐਤਵਾਰ ਰਾਤ ਨੂੰ ਆਏ ਭੂਚਾਲ ਮਗਰੋਂ ਕੋਲੇ ਦੀ ਖਾਨ 'ਚ ਕਰਮਚਾਰੀ ਫਸ ਗਏ। ਰੈਸਕਿਊ ਆਪ੍ਰੇਸ਼ਨ ਤਹਿਤ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਪਰ ਇਸ ਤੋਂ ਪਹਿਲਾਂ ਹੀ 9 ਲੋਕ ਦਮ ਤੋੜ ਚੁੱਕੇ ਸਨ। ਜ਼ਿਕਰਯੋਗ ਹੈ ਕਿ ਭੂਚਾਲ ਦੀ ਤੀਬਰਤਾ ਸਿਰਫ 2.3 ਹੀ ਮਾਪੀ ਗਈ ਪਰ ਇਸ ਦੌਰਾਨ ਖਾਨ ਧੱਸ ਗਈ ਤੇ ਮਜ਼ਦੂਰ ਅੰਦਰ ਹੀ ਫਸ ਗਏ।
ਖਾਨ ਦਾ ਪ੍ਰਬੰਧ ਜਿਉਤਾਈ ਸ਼ਹਿਰ ਦੇ ਜਿਲਿਨ ਲੋਂਗਜੀਆਬਾਓ ਮਾਈਨਿੰਗ ਤਹਿਤ ਆਉਂਦਾ ਹੈ। ਜ਼ਖਮੀਆਂ ਨੂੰ ਇਕ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਖਬਰ ਮੁਤਾਬਕ ਇਸ ਮਾਮਲੇ ਦੀ ਜਾਂਚ ਜਾਰੀ ਹੈ।
ਕੁੱਝ ਹਜ਼ਾਰ ਕਦਮ ਚੱਲਣ ਨਾਲ ਵੀ ਸੁਧਰ ਸਕਦੀ ਹੈ ਬਜ਼ੁਰਗ ਔਰਤਾਂ ਦੀ ਸਿਹਤ
NEXT STORY