ਵਾਸ਼ਿੰਗਟਨ— ਅਮਰੀਕਾ ਦੇ ਇਕ ਸੀਨੀਅਰ ਡਿਪਲੋਮੈਟ ਨੇ ਮੰਗਲਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਦੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਭਾਰਤ ਚਾਬਹਾਰ ਬੰਦਰਗਾਹ ਰਾਹੀਂ ਈਰਾਨ 'ਤੇ ਲੱਗੀਆਂ ਪਾਬੰਦੀਆਂ ਦਾ ਉਲੰਘਣ ਕਰ ਰਿਹਾ ਹੈ। ਭਾਰਤ ਨੇ ਕਿਹਾ ਸੀ ਕਿ 8 ਖਰੀਦਦਾਰਾਂ ਨੂੰ ਅਮਰੀਕਾ ਵਲੋਂ ਦਿੱਤੀ ਗਈ ਰਾਹਤ ਦੀ ਮਿਆਦ ਮਈ 'ਚ ਖਤਮ ਹੋਣ ਤੋਂ ਬਾਅਦ ਉਸ ਨੇ ਈਰਾਨ ਤੋਂ ਤੇਲ ਦੀ ਦਰਾਮਦ ਕਰਨਾ ਬੰਦ ਕਰ ਦਿੱਤਾ ਹੈ।
ਭਾਰਤ ਨੇ ਉਸ ਵੇਲੇ ਉਮੀਦ ਜਤਾਈ ਸੀ ਕਿ ਅਮਰੀਕੀ ਪਾਬੰਦੀ ਈਰਾਨ 'ਚ ਚਾਬਹਾਰ ਬੰਦਰਗਾਹ ਵਿਕਸਿਤ ਕਰਨ 'ਚ ਉਸ ਦੀ ਸਾਂਝੇਦਾਰੀ ਨੂੰ ਪ੍ਰਭਾਵਿਤ ਨਹੀਂ ਕਰੇਗੀ। ਈਰਾਨ ਦੇ ਲਈ ਇਕ ਸੀਨੀਅਰ ਡਿਪਲੋਮੈਟ ਬ੍ਰਾਇਨ ਹੁੱਕ ਨੇ ਫਾਰਨ ਪ੍ਰੈੱਸ ਸੈਂਟਰ 'ਚ ਪੱਤਰਕਾਰਾਂ ਨੂੰ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਭਾਰਤ ਅਮਰੀਕੀ ਪਾਬੰਦੀਆਂ ਦਾ ਉਲੰਘਣ ਕਰ ਰਿਹਾ ਹੈ। ਹੁੱਕ ਪੱਤਰਕਾਰਾਂ ਦੇ ਉਸ ਪ੍ਰਸ਼ਨ ਦਾ ਉੱਤਰ ਦੇ ਰਹੇ ਸਨ, ਜਿਸ 'ਚ ਦੋਸ਼ ਲਾਇਆ ਗਿਆ ਸੀ ਕਿ ਭਾਰਤ ਚਾਬਹਾਰ ਬੰਦਰਗਾਹ ਦੇ ਰਾਹੀਂ ਅਮਰੀਕੀ ਪਾਬੰਦੀਆਂ ਦਾ ਉਲੰਘਣ ਕਰ ਰਿਹਾ ਹੈ। ਹੁੱਕ ਨੇ ਇਸ ਦੇ ਜਵਾਬ 'ਚ ਕਿਹਾ ਕਿ ਮੈਂ ਉਨ੍ਹਾਂ ਸਬੂਤਾਂ ਤੋਂ ਵਾਕਿਫ ਨਹੀਂ ਹਾਂ, ਜਿਨ੍ਹਾਂ ਦਾ ਤੁਸੀਂ ਹਵਾਲਾ ਦੇ ਰਹੇ ਹੋ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਤੇ ਗਲੋਬਲ ਤਾਕਤਾਂ ਦੇ ਵਿਚਾਲੇ 2015 'ਚ ਹੋਏ ਪ੍ਰਮਾਣੂ ਸੌਦੇ ਤੋਂ ਪਿਛਲੇ ਸਾਲ ਖੁਦ ਨੂੰ ਵੱਖ ਕਰ ਲਿਆ ਸੀ ਤੇ ਇਸ ਖਾੜੀ ਦੇਸ਼ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਉਸ ਨੇ 8 ਦੇਸ਼ਾਂ ਚੀਨ, ਭਾਰਤ, ਜਾਪਾਨ, ਦੱਖਣੀ ਕੋਰੀਆ, ਤਾਇਵਾਨ, ਤੁਰਕੀ, ਇਟਲੀ ਤੇ ਯੂਨਾਨ ਨੂੰ ਇਨ੍ਹਾਂ ਪਾਬੰਦੀਆਂ ਤੋਂ 6 ਮਹੀਨੇ ਦੀ ਰਾਹਤ ਇਸ ਸ਼ਰਤ 'ਤੇ ਦਿੱਤੀ ਸੀ ਕਿ ਉਹ ਈਰਾਨ ਤੋਂ ਆਪਣੀ ਤੇਲ ਦਰਾਮਦ ਨੂੰ ਘਟਾ ਦੇਣਗੇ।
ਟਰੰਪ ਪ੍ਰਸ਼ਾਸਨ ਨੇ ਅਪ੍ਰੈਲ 'ਚ ਤੈਅ ਕੀਤਾ ਕਿ ਉਹ ਉਨ੍ਹਾਂ ਛੋਟਾਂ 'ਚ ਨਵੇਂ ਸਿਰੇ ਤੋਂ ਬਦਲਾਅ ਨਹੀਂ ਕਰੇਗਾ, ਜਿਨ੍ਹਾਂ ਨਾਲ ਭਾਰਤ ਜਿਹੇ ਦੇਸ਼ ਅਮਰੀਕੀ ਪਾਬੰਦੀਆਂ ਤੋਂ ਬਿਨਾਂ ਈਰਾਨੀ ਤੇਲ ਖਰੀਦ ਰਹੇ ਸਨ। ਚੀਨ ਤੋਂ ਬਾਅਦ ਈਰਾਨੀ ਤੇਲ ਦੇ ਦੂਜੇ ਸਭ ਤੋਂ ਵੱਡੇ ਖਰੀਦਦਾਰ ਭਾਰਤ ਨੇ ਆਪਣੀ ਮਹੀਨਾਵਾਰ ਖਰੀਦ ਨੂੰ 12.5 ਲੱਖ ਟਨ ਜਾਂ ਸਾਲਾਨਾ ਖਰੀਦ ਨੂੰ 1.5 ਕਰੋੜ ਟਨ ਤੱਕ ਸੀਮਿਤ ਕਰਨ 'ਤੇ ਸਹਿਮਤੀ ਜਤਾਈ ਸੀ। ਵਿੱਤ ਸਾਲ 2017-18 'ਚ ਭਾਰਤ ਦੀ ਖਰੀਦ 2.26 ਕਰੋੜ ਟਨ ਸੀ।
ਬੀਜਿੰਗ 'ਚ ਚੀਨ, ਜਾਪਾਨ ਤੇ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀਆਂ ਦੀ ਬੈਠਕ
NEXT STORY