ਸਿਓਲ— ਦੁਨੀਆ ਦੇ ਚੋਟੀ ਦੇ ਦੇਸ਼ਾਂ 'ਚ ਸ਼ੁਮਾਰ ਅਮਰੀਕਾ ਨੂੰ ਕਿਸੇ ਵੇਲੇ ਤਬਾਹੀ ਦੀਆਂ ਧਮਕੀਆਂ ਦੇਣ ਵਾਲੇ ਉੱਤਰ ਕੋਰੀਆ ਦਾ ਇਸ ਵੇਲੇ ਬੁਰਾ ਹਾਲ ਹੈ ਤੇ ਉਸ ਨੂੰ ਖਾਣੇ ਦੇ ਲਾਲੇ ਪੈ ਗਏ ਹਨ। ਸੰਯੁਕਤ ਰਾਸ਼ਟਰ ਸੰਘ ਨੇ ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਲੀ ਹੈ ਕਿ ਉੱਤਰ ਕੋਰੀਆ 'ਚ ਖਾਣੇ ਦੀ ਕਮੀ ਚੱਲ ਰਹੀ ਹੈ। ਇਸ ਦੇਸ਼ ਨੂੰ ਮਨੁੱਖੀ ਸਹਾਇਤਾ ਦੀ ਬਹੁਤ ਲੋੜ ਹੈ। ਸੰਯੁਕਤ ਰਾਸ਼ਟਰ ਦੇ ਵਰਲਡ ਫੂਡ ਪ੍ਰੋਗਰਾਮ ਦੇ ਹੈੱਡ ਡੇਵਿਡ ਬੇਸਲੇ ਨੇ ਇਸ ਸਮੱਸਿਆ ਨੂੰ ਖਤਮ ਕਰਨ ਲਈ ਦਾਨ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਹ ਪੁਖਤਾ ਕਰਨਗੇ ਕਿ ਇਥੇ ਲੋਕਾਂ ਤੱਕ ਖਾਣਾ ਪਹੁੰਚੇ।
ਉੱਤਰ ਕੋਰੀਆ 'ਚ ਖਾਣ ਦੀ ਕਮੀ ਨੂੰ ਲੈ ਕੇ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਤੇ ਡਬਲਿਊ.ਐੱਫ.ਪੀ. ਦੀ ਰਿਪੋਰਟ ਆਉਣ ਤੋਂ ਬਾਅਦ ਇਸ 'ਤੇ ਚਰਚਾ ਕਰਨ ਦੇ ਲਈ ਬੇਸਲੇ ਸਿਓਲ ਗਏ। ਉਥੇ ਉਨ੍ਹਾਂ ਨੇ ਇਕ ਮੰਤਰੀ ਨਾਲ ਵੀ ਮੁਲਾਕਾਤ ਕੀਤੀ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਕਰੀਬ ਇਕ ਕਰੋੜ ਲੋਕ (ਕੁਲ ਆਬਾਦੀ ਦਾ 40 ਫੀਸਦੀ) ਖਾਣ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਵਿਸ਼ੇਸ਼ ਰੂਪ ਨਾਲ ਗਰਮੀਆਂ 'ਚ ਫਸਲ ਖਰਾਬ ਹੋਣ ਨਾਲ। ਬੇਸਲੇ ਨੇ ਕਿਹਾ ਕਿ ਅਸੀਂ ਇਥੇ ਸਥਿਤੀ ਤੋਂ ਬਹੁਤ ਚਿੰਤਤ ਹਾਂ ਤੇ ਸਾਨੂੰ ਉਮੀਦ ਹੈ ਕਿ ਅਸੀਂ ਕਿਸੇ ਚੰਗੀ ਉਮੀਦ ਨਾਲ ਅੱਗੇ ਜਾਵਾਂਗੇ। ਬੇਸਲੇ ਦੀ ਮੁਲਾਕਾਤ ਨਾਲ ਪਹਿਲਾਂ ਬੀਤੇ ਹਫਤੇ ਦੱਖਣ ਕੋਰੀਆ ਦੀ ਸਰਕਾਰ ਨੇ ਆਪਣੇ ਗੁਆਂਢੀ ਦੇਸ਼ ਨੂੰ ਖਾਣੇ ਦੀ ਸਹਾਇਤਾ ਦੇਣ ਦੀ ਗੱਲ ਕਹੀ ਸੀ। ਸਾਲ 2017 'ਚ ਵੀ ਦੱਖਣ ਕੋਰੀਆਈ ਸਰਕਾਰ ਨੇ ਉੱਤਰ ਕੋਰੀਆ ਲਈ ਇਕ ਸਹਾਇਤਾ ਪੈਕੇਜ ਨੂੰ ਮਨਜ਼ੂਰੀ ਦਿੱਤੀ ਸੀ। ਜਿਸ ਦੀ ਕੀਮਤ 80 ਲੱਖ ਡਾਲਰ ਸੀ।
ਹਾਲਾਂਕਿ ਅਜੇ ਤੱਕ ਇਸ ਪੈਕੇਜ ਨੂੰ ਨਹੀਂ ਭੇਜਿਆ ਗਿਆ ਹੈ। ਇਸ ਦੇ ਪਿੱਛੇ ਦਾ ਕਾਰਨ ਹੈ ਪ੍ਰਮਾਣੂ ਹਥਿਆਰਬੰਦੀ ਗੱਲਬਾਤ 'ਚ ਕੋਈ ਪ੍ਰਗਤੀ ਨਾ ਹੋਣਾ। ਉਥੇ 2010 'ਚ ਸਿਓਲ ਨੇ ਉੱਤਰ ਕੋਰੀਆ ਨੂੰ ਸਹਾਇਤਾ ਦਿੰਦੇ ਹੋਏ 5 ਹਜ਼ਾਰ ਟਟ ਚਾਵਲ ਪਹੁੰਚਾਏ ਸਨ।
ਪਾਕਿਸਤਾਨ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਖੋਲ੍ਹਣ 'ਤੇ ਕਰੇਗਾ ਵਿਚਾਰ
NEXT STORY