ਵਾਸ਼ਿੰਗਟਨ— ਵਿਸ਼ਵ ਬੈਂਕ ਨੇ ਅੱਜ ਕਿਹਾ ਹੈ ਕਿ ਲੜਕੀਆਂ ਨੂੰ ਨਾ ਪੜ੍ਹਾਉਣ ਜਾਂ ਉਨ੍ਹਾਂ ਦੀ ਸਕੂਲੀ ਸਿੱਖਿਆ 'ਚ ਅੜਿੱਕਾ ਪਾਉਣ ਨਾਲ ਵਿਸ਼ਵ 'ਤੇ 150 ਤੋਂ 300 ਖਰਬ ਡਾਲਰ ਦਾ ਭਾਰ ਪੈਂਦਾ ਹੈ। ਬੈਂਕ ਨੇ ਕਿਹਾ ਕਿ ਘੱਟ ਆਮਦਨ ਵਾਲੇ ਦੇਸ਼ਾਂ 'ਚ 2 ਤਿਹਾਈ ਤੋਂ ਵੀ ਘੱਟ ਲੜਕੀਆਂ ਆਪਣੀ ਮੁੱਢਲੀ ਸਿੱਖਿਆ ਪੂਰੀ ਨਹੀਂ ਕਰਦੀਆਂ ਅਤੇ 3 ਵਿਚੋਂ ਸਿਰਫ ਇਕ ਲੜਕੀ ਸੈਕੰਡਰੀ ਸਕੂਲ ਦੀ ਪੜ੍ਹਾਈ ਪੂਰੀ ਕਰਦੀ ਹੈ। ਵਿਸ਼ਵ ਬੈਂਕ ਨੇ ਸੰਯੁਕਤ ਰਾਸ਼ਟਰ ਮਲਾਲਾ ਦਿਵਸ ਦੇ ਮੌਕੇ 'ਤੇ ਆਪਣੀ ਨਵੀਂ ਰਿਪੋਰਟ 'ਚ ਇਨ੍ਹਾਂ ਨਤੀਜਿਆਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਈ ਬਾਲਗ ਔਰਤਾਂ ਨੂੰ ਜਵਾਨੀ ਵੇਲੇ 12ਵੀਂ ਦੀ ਸਕੂਲੀ ਸਿੱਖਿਆ ਦਾ ਲਾਭ ਨਾ ਮਿਲਣ ਕਾਰਨ ਅੱਜ ਮਨੁੱਖੀ ਪੂੰਜੀਗਤ ਧਨ ਵਿਚ ਵਿਸ਼ਵ ਭਰ ਵਿਚ 150 ਤੋਂ 300 ਖਰਬ ਡਾਲਰ ਦਾ ਨੁਕਸਾਨ ਹੋ ਰਿਹਾ ਹੈ।
ਇਸ ਵਿਚ ਦੱਸਿਆ ਗਿਆ ਹੈ ਕਿ ਔਸਤਨ ਜਿਹੜੀਆਂ ਔਰਤਾਂ ਨੂੰ ਸੈਕੰਡਰੀ ਸਿੱਖਿਆ ਪ੍ਰਾਪਤ ਹੈ, ਉਨ੍ਹਾਂ ਦੀ ਕੰਮ ਕਰ ਕੇ ਪੈਸਾ ਕਮਾਉਣ ਦੀ ਸੰਭਾਵਨਾ ਉਨ੍ਹਾਂ ਔਰਤਾਂ ਨਾਲੋਂ ਲਗਭਗ ਦੁੱਗਣੀ ਹੁੰਦੀ ਹੈ ਜੋ ਅਨਪੜ੍ਹ ਹਨ। ਨੋਬਲ ਪੁਰਸਕਾਰ ਜੇਤੂ ਅਤੇ ਮਲਾਲਾ ਫੰਡ ਦੀ ਸਹਿ-ਸੰਸਥਾਪਕ ਮਲਾਲਾ ਯੂਸੁਫਜਈ ਨੇ ਕਿਹਾ ਜਦੋਂ 13 ਕਰੋੜ ਲੜਕੀਆਂ ਸਿੱਖਿਆ ਦੀ ਘਾਟ 'ਚ ਇੰਜੀਨੀਅਰ, ਪੱਤਰਕਾਰ ਜਾਂ ਸੀ. ਈ. ਓ. ਨਹੀਂ ਬਣ ਸਕਦੀਆਂ ਤਾਂ ਸਾਡੇ ਵਿਸ਼ਵ ਨੂੰ ਖਰਬਾਂ ਡਾਲਰਾਂ ਦਾ ਨੁਕਸਾਨ ਝੱਲਣਾ ਪੈਂਦਾ ਹੈ, ਜਿਸ ਨਾਲ ਵਿਸ਼ਵ ਪੱਧਰੀ ਅਰਥ-ਵਿਵਸਥਾ, ਜਨ ਸਿਹਤ ਅਤੇ ਸਥਿਰਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਯੂਸੁਫਜਈ ਨੇ 12 ਜੁਲਾਈ 2013 ਨੂੰ ਆਪਣੇ 16ਵੇਂ ਜਨਮ ਦਿਨ ਦੇ ਮੌਕੇ 'ਤੇ ਸੰਯੁਕਤ ਰਾਸ਼ਟਰ ਵਿਚ ਵਿਸ਼ਵ ਭਰ ਦੀਆਂ ਔਰਤਾਂ ਨੂੰ ਸਿੱਖਿਅਤ ਕਰਨ ਦਾ ਸੱਦਾ ਦਿੱਤਾ ਸੀ। ਸੰਯੁਕਤ ਰਾਸ਼ਟਰ ਨੇ ਇਸ ਦਿਨ ਨੂੰ ਮਲਾਲਾ ਦਿਵਸ ਐਲਾਨਿਆ ਸੀ।
ਦੁਨੀਆ ਦੇ ਸਭ ਤੋਂ ਭੱਦੇ ਕੁੱਤੇ ਦੀ ਮੌਤ
NEXT STORY