ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਵਿੱਚ ਚੀਨ ਵਿੱਚ ਤਿਆਰ ਕੀਤੀਆਂ ਬਿਜਲੀ ਕਾਰਾਂ ਦੀ ਆਮਦ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਮਈ ਮਹੀਨੇ ਦੌਰਾਨ ਲਗਭਗ 2,900 ਤੋਂ ਵੱਧ ਚੀਨ ਤੋਂ ਤਿਆਰ ਕੀਤੀਆ ਬਿਜਲੀ ਸਵਾਰੀ ਗੱਡੀਆਂ ਕੈਨੇਡਾ ਪਹੁੰਚੀਆਂ ਹਨ। ਇਹ ਗੱਡੀਆਂ ਕੈਨੇਡਾ ਦੇ ਬਿਜਲੀ ਵਾਹਨ ਬਾਜ਼ਾਰ ਵਿੱਚ ਨਵਾਂ ਬਦਲਾਅ ਲਿਆ ਸਕਦੀਆਂ ਹਨ। ਪਹਿਲਾਂ ਕੈਨੇਡਾ ਵਿੱਚ ਬਿਜਲੀ ਕਾਰਾਂ ਦੇ ਬਾਜ਼ਾਰ ‘ਚ ਟੈਸਲਾ ਵਰਗੀਆਂ ਕੰਪਨੀਆਂ ਦਾ ਵੱਧ ਦਬਦਬਾ ਸੀ, ਪਰ ਹੁਣ ਚੀਨੀ ਕੰਪਨੀਆਂ ਦੀਆਂ ਗੱਡੀਆਂ ਵੀ ਪਹੁੰਚਣ ਨਾਲ ਮੁਕਾਬਲਾ ਹੋਰ ਤੇਜ਼ ਹੋ ਸਕਦਾ ਹੈ।
ਇਹ ਵੀ ਪੜ੍ਹੋ : ਸਸਕੈਚਵਨ ਦੀ ਕੇਟਲਿਨ ਵਿਲੋਬੀ ਨੇ ਰਚਿਆ ਇਤਿਹਾਸ, ਵਾਲਟਰ ਕੱਪ ਜਿੱਤ ਨੂੰ ਦੱਸਿਆ ਪਰਿਵਾਰ ਦੀ ਜਿੱਤ
ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਵਿੱਚ ਬਣੀਆਂ ਬਿਜਲੀ ਕਾਰਾਂ ਦੀ ਆਮਦ ਨਾਲ ਕੀਮਤਾਂ ਅਤੇ ਚੋਣਾਂ ਦੋਵਾਂ ‘ਚ ਫਰਕ ਪੈ ਸਕਦਾ ਹੈ। ਇਸ ਨਾਲ ਕੈਨੇਡਾ ਦੇ ਖਰੀਦਦਾਰਾਂ ਨੂੰ ਹੋਰ ਵਿਕਲਪ ਮਿਲਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿਨ ਵੇਲੇ ਹੀ ਹੋ ਗਈ ਰਾਤ, ਚੀਨ 'ਚ ਆਇਆ ਰੇਤੀਲਾ ਤੂਫ਼ਾਨ
NEXT STORY