ਲੰਡਨ— ਇੰਗਲੈਂਡ ਦੇ ਮਸ਼ਹੂਰ ਆਕਸਫੋਰਡ ਯੂਨੀਵਰਸਿਟੀ ਦੇ ਇਕ ਕਾਲਜ 'ਚ ਹੁਣ ਔਰਤ ਤੇ ਪੁਰਸ਼ ਵਿਦਿਆਰਥੀ ਇਕ ਹੀ ਟਾਇਲਟ ਦੀ ਵਰਤੋਂ ਕਰਨਗੇ। ਸਮਰਵਿਲੇ ਕਾਲਜ 'ਚ ਵੋਟਿੰਗ ਦੇ ਆਧਾਰ 'ਤੇ ਇਹ ਫੈਸਲਾ ਲਿਆ ਗਿਆ, ਜਿਸ 'ਚ 0 ਫੀਸਦੀ ਨੇ ਇਸ ਦੇ ਪੱਖ 'ਚ ਵੋਟ ਕੀਤਾ। ਕਰੀਬ 4 ਹਜ਼ਾਰ ਵਿਦਿਆਰਥੀ ਇਥੇ ਪੜ੍ਹਦੇ ਹਨ। ਹਾਲਾਂਕਿ ਕਾਫੀ ਵਿਦਿਆਰਥੀਆਂ ਨੇ ਇਸ ਫੈਸਲੇ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ, ਪਰ ਕੁਝ ਔਰਤਾਂ ਨੇ ਚਿੰਤਾ ਜਤਾਈ ਹੈ ਕਿ ਇਸ ਨਾਲ ਜਿਨਸੀ ਸ਼ੋਸ਼ਣ ਵਰਗੀ ਘਟਨਾ 'ਚ ਵਾਧਾ ਹੋ ਸਕਦਾ ਹੈ।
ਪਿਛਲੇ ਸਮੈਸਟਰ 'ਚ ਵਿਦਿਆਰਥੀਆਂ ਨੇ ਅਜਿਹੇ ਹੀ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਸੀ। ਇਸ ਫੈਸਲੇ ਤੋਂ ਬਾਅਦ ਸਾਰੇ ਟਾਇਲਟ ਤੋਂ ਪੁਰਸ਼ ਤੇ ਔਰਤ ਦਾ ਸਾਇਨ ਹਟਾ ਦਿੱਤਾ ਜਾਵੇਗਾ। ਇਸ ਦੀ ਥਾਂ 'ਤੇ '.....' ਲਿਖੇ ਜਾਣਗੇ। ਇਨ੍ਹਾਂ ਟਾਇਲਟਾਂ ਦੀ ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਐੱਲ.ਜੀ.ਬੀ.ਟੀ. ਕਮਿਊਨਿਟੀ ਦੇ ਲੋਕ ਵੀ ਆਸਾਨੀ ਨਾਲ ਇਸਤੇਮਾਲ ਕਰ ਸਕਣਗੇ। ਕਾਲਜ ਦੇ ਇਕ ਐੱਲ.ਜੀ.ਬੀ.ਟੀ. ਮਾਮਲਿਆਂ ਨਾਲ ਜੁੜੇ ਅਫਸਰ ਨੇ ਇਸ ਫੈਸਲੇ ਦਾ ਪ੍ਰਸਤਾਵ ਰੱਖਿਆ ਸੀ। ਉਨ੍ਹਾਂ ਕਿਹਾ ਕਿ ਇਹ ਸਿਰਫ ਬੋਰਡ ਹਟਾਉਣਾ ਨਹੀਂ ਹੈ ਸਗੋਂ ਜੈਂਡਰ ਦੇ ਆਧਾਰ 'ਤੇ ਵੱਖ-ਵੱਖ ਕੀਤੇ ਗਏ ਸਪੇਸ ਨੂੰ ਇਕ ਕਰਨਾ ਹੈ।
ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣੀ ਇਸ 19 ਸਾਲਾਂ ਨੌਜਵਾਨ ਦੀ ਲਵ-ਸਟੋਰੀ
NEXT STORY