ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਮੁੱਖ ਜੱਜ ਮੀਆਂ ਸਾਕਿਬ ਨਿਸਾਰ ਨੇ ਬੁੱਧਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਵਿਚ 2 ਟਰਾਂਸਜੈਂਡਰ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਜਾਵੇਗੀ। ਮੀਆਂ ਸਾਕਿਬ ਨਿਸਾਰ ਦੀ ਇਹ ਟਿੱਪਣੀ ਟਰਾਂਸਜੈਂਡਰਾਂ ਦੇ ਅਧਿਕਾਰਾਂ ਦੇ ਬਾਰੇ ਵਿਚ ਮੰਗਲਵਾਰ ਨੂੰ ਇਕ ਮਾਮਲੇ 'ਤੇ ਸੁਣਵਾਈ ਮਗਰੋਂ ਆਈ ਹੈ। ਪ੍ਰਧਾਨ ਜੱਜ ਸੁਣਵਾਈ ਕਰ ਰਹੀ 3 ਜੱਜਾਂ ਦੀ ਬੈਂਚ ਦੀ ਪ੍ਰਧਾਨਗੀ ਕਰ ਰਹੇ ਹਨ।
ਇਕ ਸਮਾਚਾਰ ਏਜੰਸੀ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ,''ਸਾਡੇ ਸਮਾਜ ਵਿਚ ਟਰਾਂਸਜੈਂਡਰਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਟਰਾਂਸਜੈਂਡਰਾਂ ਨੂੰ ਉਨ੍ਹਾਂ ਦੇ ਅਧਿਕਾਰ ਦੇਣਾ ਸਾਡੀ ਸਿਖਰ ਤਰਜੀਹ ਹੈ।'' ਨਿਸਾਰ ਨੇ ਕਿਹਾ ਕਿ ਅਦਾਲਤ ਟਰਾਂਸਜੈਂਡਰਾਂ ਦੇ ਮੂਲ ਅਧਿਕਾਰਾਂ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੌਰਾਨ ਐੱਨ.ਜੀ.ਓ. ਅਤੇ ਖੈਬਰ ਪਖਤੂਨਖਵਾ ਦੀ ਸਰਕਾਰ ਨੂੰ ਨੋਟਿਸ ਜਾਰੀ ਕਰੇਗੀ। ਪ੍ਰਧਾਨ ਜੱਜ ਨੇ ਕਿਹਾ,''ਅਦਾਲਤ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਉਣਾ ਚਾਹੁੰਦੀ ਹੈ। ਉਹ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰਨਾ ਚਾਹੁੰਦੀ ਹੈ।''
ਪਾਕਿਸਤਾਨ : ਕੋਲਾ ਖਾਨ 'ਚ ਧਮਾਕਾ, 9 ਦੀ ਮੌਤ
NEXT STORY