ਇਸਲਾਮਾਬਾਦ— ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਦੇ ਇਕ ਸਿਖਲਾਈ ਕੇਂਦਰ 'ਚ ਤਿੰਨ ਆਤਮਘਾਤੀ ਹਮਲਾਵਰਾਂ ਨੇ ਬੁੱਧਵਾਰ ਨੂੰ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਸ਼ੁਰੂ ਹੋਈ ਗੋਲੀਬਾਰੀ 'ਚ ਇਕ ਪੁਲਸ ਕਰਮਚਾਰੀ ਤੇ ਤਿੰਨ ਹਮਲਾਵਰ ਮਾਰੇ ਗਏ। ਇਸ ਹਮਲੇ 'ਚ ਹੋਰ ਚਾਰ ਪੁਲਸ ਕਰਮਚਾਰੀ ਜ਼ਖਮੀ ਵੀ ਹੋਏ ਹਨ।
ਬਲੋਚਿਸਤਾਨ ਦੇ ਲੋਰਾਲਾਈ ਜ਼ਿਲੇ 'ਚ ਸਥਿਤ ਪੁਲਸ ਲਾਈਨ ਦੇ ਮੇਨ ਗੇਟ 'ਤੇ ਇਹ ਹਮਲਾ ਉਸ ਵੇਲੇ ਹੋਇਆ ਜਦੋਂ ਪੁਲਸ ਕਰਮਚਾਰੀ ਜਾਂਚ 'ਚ ਵਿਅਸਤ ਸਨ। ਹਾਲਾਂਕਿ ਕਿਸੇ ਨੇ ਵੀ ਹੁਣ ਤੱਕ ਇਸ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ ਪਰ ਬਲੋਚ ਨੈਸ਼ਨਲਿਸਟ ਤੇ ਤਾਲਿਬਾਨ ਵਿਧਰੋਹੀ ਸੁਰੱਖਿਆ ਬਲਾਂ ਦੇ ਖਿਲਾਫ ਅਜਿਹੇ ਹਮਲਿਆਂ ਨੂੰ ਅਕਸਰ ਅੰਜਾਮ ਦਿੰਦੇ ਰਹਿੰਦੇ ਹਨ।
ਸੀਰੀਆ ਹਵਾਈ ਹਮਲੇ 'ਚ 9 ਲੋਕਾਂ ਦੀ ਮੌਤ
NEXT STORY