ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਗਲੇ ਹਫਤੇ ਸਾਂਸਦਾਂ ਨੂੰ ਭਾਰਤ ਨਾਲ ਹਾਲ ਹੀ ਵਿਚ ਵਧੇ ਤਣਾਅ ਦੇ ਬਾਅਦ ਕੰਟਰੋਲ ਰੇਖਾ 'ਤੇ ਤਣਾਅ ਭਰਪੂਰ ਸਥਿਤੀ ਬਾਰੇ ਜਾਣਕਾਰੀ ਦੇਣਗੇ। ਮੀਡੀਆ ਖਬਰਾਂ ਵਿਚ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ 4 ਅਪ੍ਰੈਲ ਨੂੰ ਰਾਵਲਪਿੰਡੀ ਦੇ ਜਨਰਲ ਹੈੱਡਕੁਆਰਟਰ (ਜੀ.ਐੱਚ.ਕਿਊ.) ਵਿਚ ਬਾਜਵਾ ਸੰਸਦ ਮੈਂਬਰਾਂ ਨੂੰ ਜਾਣਕਾਰੀ ਦੇਣਗੇ।
ਇਸ ਬੈਠਕ ਵਿਚ ਨੈਸ਼ਨਲ ਅਸੈਂਬਲੀ ਅਤੇ ਸੈਨੇਟ ਆਨ ਡਿਫੈਂਸ ਦੀ ਸਥਾਈ ਕਮੇਟੀ ਦੇ ਮੈਂਬਰ ਹਿੱਸਾ ਲੈਣਗੇ। ਬੀਤੇ ਇਕ ਮਹੀਨੇ ਵਿਚ ਫੌਜ ਮੁਖੀ ਇਸ ਤਰ੍ਹਾਂ ਦੀ ਬ੍ਰੀਫਿੰਗ ਕਰਨ ਜਾ ਰਹੇ ਹਨ। ਨੈਸ਼ਨਲ ਅਸੈਂਬਲੀ ਸਕੱਤਰੇਤ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਮੁਤਾਬਕ ਨੈਸ਼ਨਲ ਅਸੈਂਬਲੀ ਕਮੇਟੀ ਦੇ ਪ੍ਰਧਾਨ ਅਮਜ਼ਦ ਅਲੀ ਖਾਨ, ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਦੇ ਵਫਦ ਦੀ ਅਗਵਾਈ ਕਰਨਗੇ। ਰੱਖਿਆ ਮੰਤਰੀ ਪਰਵੇਜ਼ ਖੱਟਕ ਨੂੰ ਵੀ ਬੈਠਕ ਵਿਚ ਸੱਦਾ ਦਿੱਤਾ ਗਿਆ ਹੈ।
ਲਾਸ ਏਂਜਲਸ ਤੋਂ ਮੈਲਬੌਰਨ ਜਾ ਰਹੇ ਜਹਾਜ਼ 'ਚ ਹੋਈ ਔਰਤ ਦੀ ਮੌਤ
NEXT STORY