ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਸਿੰਧ ਸੂਬੇ ਦੇ ਜੈਕੋਬਾਬਾਦ ਵਿਚ ਰਹਿਣ ਵਾਲੀ 15 ਸਾਲ ਦੀ ਮਹਿਕ ਆਪਣੇ ਘਰੋਂ ਲਾਪਤਾ ਹੋ ਗਈ ਸੀ। ਮਹਿਕ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਅਗਵਾ ਕਰਨ ਦੇ ਬਾਅਦ ਇਸਲਾਮ ਧਰਮ ਕਬੂਲ ਕਰਵਾਇਆ ਗਿਆ ਹੈ। ਫਿਰ ਉਸ ਦਾ ਵਿਆਹ ਮੁਸਲਿਮ ਨੌਜਵਾਨ ਨਾਲ ਕਰਾ ਦਿੱਤਾ ਗਿਆ। ਇਸ ਵਿਚ ਕੁੜੀ ਦਾ ਵੀਡੀਓ ਸਾਹਮਣੇ ਆਉਣ ਦੇ ਬਾਅਦ ਮਾਮਲਾ ਕੋਰਟ ਵਿਚ ਪਹੁੰਚਿਆ ਸੀ, ਜਿੱਥੇ ਉਸ ਨੇ ਕਿਹਾ ਸੀ ਕਿ ਹੁਣ ਉਹ ਇਸਲਾਮ ਕਬੂਲ ਕਰ ਚੁੱਕੀ ਹੈ ਅਤੇ ਉਸ ਦਾ ਵਿਆਹ ਮੁਸਲਮਾਨ ਮੁੰਡੇ ਅਲੀ ਰਜ਼ਾ ਮਾਚੀ ਨਾਲ ਹੋ ਚੁੱਕਾ ਹੈ। ਭਾਵੇਂਕਿ ਨਾਬਾਲਗ ਕੁੜੀ ਨੇ ਕੋਰਟ ਵਿਚ ਦਿੱਤੇ ਆਪਣੇ ਤਾਜ਼ਾ ਬਿਆਨ ਵਿਚ ਕਿਹਾ ਹੈ ਕਿ ਉਸ ਨੇ ਇਸਲਾਮ ਕਬੂਲ ਨਹੀਂ ਕੀਤਾ ਹੈ।
ਮਹਿਕ ਨੇ ਅਦਾਲਤ ਵਿਚ ਕਿਹਾ,''ਉਹ ਨਾ ਤਾਂ ਮੁਸਲਿਮ ਸ਼ਖਸ ਅਲੀ ਰਜ਼ਾ ਮਾਚੀ ਦੇ ਨਾਲ ਰਹਿਣਾ ਚਾਹੁੰਦੀ ਹੈ, ਜਿਸ ਨਾਲ ਉਸ ਦਾ ਵਿਆਹ ਹੋਇਆ ਹੈ ਅਤੇ ਨਾ ਹੀ ਉਹ ਇਸਲਾਮ ਅਪਨਾਉਣਾ ਚਾਹੁੰਦੀ ਹੈ।'' ਮਹਿਕ ਨੇ ਅਦਾਲਤ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਉਸ ਨੂੰ ਉਸ ਦੇ ਪਰਿਵਾਰ ਵਾਲਿਆਂ ਦੇ ਨਾਲ ਰਹਿਣ ਦਿੱਤਾ ਜਾਵੇ। ਮਹਿਕ ਨੇ ਇਹ ਵੀ ਕਿਹਾ ਕਿ ਉਹ ਆਪਣਾ ਧਰਮ ਪਰਿਵਰਤਨ ਨਹੀਂ ਕਰੇਗੀ। ਮਹਿਕ ਦੇ ਕੌਂਸਲਰ ਨਾਰਾਇਣਦਾਸ ਕਪੂਰ ਨੇ ਟਾਈਮਜ਼ ਆਫ ਇੰਡੀਆ ਨੂੰ ਫੌਨ 'ਤੇ ਦੱਸਿਆ ਕਿ ਜੈਕੋਬਾਬਾਦ ਦੇ ਕੋਰਟ ਵਿਚ ਜੱਜ ਦੇ ਚੈਂਬਰ ਵਿਚ ਕੁੜੀ ਦਾ ਬਿਆਨ ਦਰਜ ਕੀਤਾ ਗਿਆ ਕਿਉਂਕਿ ਕੋਰਟ ਰੂਮ ਵਿਚ ਅਤੇ ਬਾਹਰ ਵੱਡੀ ਗਿਣਤੀ ਵਿਚ ਮੌਲਵੀ ਮੌਜੂਦ ਸਨ।
ਕੌਂਸਲਰ ਨੇ ਦੱਸਿਆ,''ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਬਾਅਦ ਮਹਿਕ ਨੇ ਦੱਸਿਆ ਕਿ ਉਸ ਨੇ ਗਲਤੀ ਨਾਲ 21 ਜਨਵਰੀ ਨੂੰ ਕੋਰਟ ਵਿਚ ਆਪਣਾ ਪਹਿਲਾ ਬਿਆਨ ਦਰਜ ਕਰਵਾਇਆ ਸੀ, ਜਿਸ ਵਿਚ ਉਸ ਨੇ ਕਿਹਾ ਸੀ ਕਿ ਉਸ ਨੇ ਇਸਲਾਮ ਧਰਮ ਅਪਨਾ ਲਿਆ ਹੈ ਅਤੇ ਅਲੀ ਰਜ਼ਾ ਨਾਲ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ। ਮਹਿਕ ਨੇ ਕੋਰਟ ਨੂੰ ਦੱਸਿਆ ਕਿ ਉਸ ਨੇ ਇਸਲਾਮ ਕਬੂਲ ਨਹੀਂ ਕੀਤਾ ਸੀ ਅਤੇ ਨਾ ਹੀ ਉਹ ਅਲੀ ਰਜ਼ਾ ਦੇ ਨਾਲ ਰਹਿਣਾ ਚਾਹੁੰਦੀ ਹੈ। ਉਹ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਰਹਿਣਾ ਚਾਹੁੰਦੀ ਹੈ। ਵਕੀਲ ਨੇ ਦਾਅਵਾ ਕੀਤਾ ਕਿ ਜਦੋਂ ਕੁੜੀ ਨੇ ਆਪਣਾ ਪਹਿਲਾ ਬਿਆਨ ਦਰਜ ਕਰਵਾਇਆ ਸੀ ਉਦੋਂ ਉਸ ਦੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਸਨ।
ਇੱਥੇ ਦੱਸ ਦਈਏ ਕਿ ਮੈਡੀਕਲ ਸਟੋਰ ਦੇ ਮਾਲਕ ਵਿਜੈ ਕੁਮਾਰ ਦੀ ਕੁੜੀ ਜੈਕੋਬਾਬਾਦ ਸਥਿਤ ਆਪਣੇ ਘਰੋਂ ਲਾਪਤਾ ਹੋ ਗਈ ਸੀ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਅਗਵਾ ਕੀਤਾ ਗਿਆ ਅਤੇ ਜ਼ਬਰਦਸਤੀ ਮੁਸਲਿਮ ਨੌਜਵਾਨ ਨਾਲ ਵਿਆਹ ਕਰਵਾ ਦਿੱਤਾ ਗਿਆ। ਇਸ ਮਾਮਲੇ ਦੇ ਸਾਹਮਣੇ ਆਉਣ ਦੇ ਬਾਅਦ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਸੀ। ਸਿੰਧ ਸੂਬੇ ਵਿਚ ਆਉਣ ਵਾਲੇ ਜੈਕੋਬਾਬਾਦ ਵਿਚ ਇਕ ਨਾਬਾਲਗ ਹਿੰਦੂ ਕੁੜੀ ਦੇ ਅਗਵਾ ਹੋਣ ਅਤੇ ਫਿਰ ਜ਼ਬਰਦਸਤੀ ਧਰਮ ਪਰਿਵਰਤਨ ਦੇ ਬਾਅਦ ਉਸ ਦਾ ਵਿਆਹ ਦੀ ਘਟਨਾ ਦਾ ਕਈ ਮੁਸਲਿਮ ਸੰਗਠਨਾਂ ਨੇ ਵੀ ਵਿਰੋਧ ਕੀਤਾ ਸੀ।
ਮੋਜ਼ੰਬਿਕ : ਖਾਨ ਹਾਦਸੇ ਕਾਰਨ 3 ਦਿਨਾਂ 'ਚ 11 ਲੋਕਾਂ ਦੀ ਮੌਤ
NEXT STORY