ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰੰਗਾਂ ਅਤੇ ਭਾਈਚਾਰੇ ਦੇ ਤਿਉਹਾਰ ਹੋਲੀ 'ਤੇ ਹਿੰਦੂ ਭਾਈਚਾਰੇ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਮਰਾਨ ਨੇ ਕਿਹਾ ਕਿ ਇਹ ਹੋਲੀ ਖੁਸ਼ੀਆਂ ਭਰਪੂਰ ਅਤੇ ਸ਼ਾਂਤੀਪੂਰਣ ਹੋਵੇ। ਇਮਰਾਨ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਲਿਖਿਆ,''ਰੰਗਾਂ ਦਾ ਤਿਉਹਾਰ ਸੁੱਖ ਭਰਪੂਰ ਅਤੇ ਸ਼ਾਂਤੀਪੂਰਣ ਹੋਵੇ।''
ਉੱਧਰ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਹੋਲੀ ਦੇ ਮੌਕੇ ਹਿੰਦੂਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਟਵੀਟ ਕੀਤਾ,''ਮੇਰੇ ਸਾਰੇ ਹਿੰਦੂ ਭਰਾਵਾਂ ਅਤੇ ਭੈਣਾਂ ਨੂੰ ਹੋਲੀ ਦੀ ਮੁਬਾਰਕਬਾਦ। ਹੋਲੀ ਦੇ ਮੌਕੇ 'ਤੇ ਅਸੀਂ ਸ਼ਾਂਤੀ ਅਤੇ ਖੁਸ਼ਹਾਲੀ ਦੇ ਸੰਦੇਸ਼ ਫੈਲਾਈਏ।''
ਅਮਰੀਕਾ ਰਹਿੰਦੀ ਬਜ਼ੁਰਗ ਪੰਜਾਬਣ ਦਾ ਦਿਹਾਂਤ
NEXT STORY