ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਉੱਚ ਅਧਿਕਾਰ ਪ੍ਰਾਪਤ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਭੂ-ਰਣਨੀਤਕ ਮਾਹੌਲ ਅਤੇ ਖੇਤਰ ਦੇ ਹਾਲੀਆ ਘਟਨਾਕ੍ਰਮ 'ਤੇ ਚਰਚਾ ਕੀਤੀ। ਇਹ ਮੀਟਿੰਗ ਭਾਰਤ ਦੀਆਂ ਆਮ ਚੋਣਾਂ ਦੇ ਨਤੀਜੇ ਆਉਣ ਤੋਂ ਇਕ ਦਿਨ ਪਹਿਲਾਂ ਹੋਈ। ਮੀਡੀਆ ਖਬਰਾਂ ਮੁਤਾਬਕ, ਇਸ ਮੀਟਿੰਗ ਵਿਚ ਕਈ ਸੰਘੀ ਮੰਤਰੀਆਂ ਅਤੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਸਣੇ ਤਿੰਨੋਂ ਫੌਜੀਆਂ ਦੇ ਮੁਖੀਆਂ ਨੇ ਹਿੱਸਾ ਲਿਆ। ਦਿ ਐਕਸਪ੍ਰੈਸ ਟ੍ਰਿਬਿਊਨ ਨੇ ਇਕ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਕਿ ਕਮੇਟੀ ਨੇ ਖੇਤਰ ਵਿਚ ਹਾਲੀਆ ਘਟਨਾਕ੍ਰਮ ਅਤੇ ਭੂ-ਰਣਨੀਤਕ ਮਾਹੌਲ 'ਤੇ ਚਰਚਾ ਹੋਈ।
ਮੀਟਿੰਗ ਵਿਚ ਇਹ ਦੁਹਰਾਇਆ ਗਿਆ ਕਿ ਪਾਕਿਸਤਾਨ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਕੰਮ ਕਰਦਾ ਰਹੇਗਾ। ਮੀਟਿੰਗ ਵਿਚ ਪਾਕਿਸਤਾਨ ਦੇ ਆਰਥਿਕ ਸੰਕਟ ਦੇ ਹੱਲ ਲਈ ਜਾਰੀ ਕੋਸ਼ਿਸ਼ਾਂ 'ਤੇ ਚਰਚਾ ਹੋਈ ਅਤੇ ਇਸ ਦੀ ਪੂਰੀ ਹਮਾਇਤ ਕੀਤੀ ਗਈ। ਸੂਤਰਾਂ ਨੇ ਅਖਬਾਰ ਨੂੰ ਕਿਹਾ ਕਿ ਅੰਦਰੂਨੀ ਸੁਰੱਖਿਆ 'ਤੇ ਕਮੇਟੀ ਨੇ ਅੱਤਵਾਦ ਅਤੇ ਵੱਖਵਾਦ ਖਿਲਾਫ ਰਾਸ਼ਟਰੀ ਕਾਰਜ ਯੋਜਨਾ ਦੀ ਤਰੱਕੀ ਦੀ ਸਮੀਖਿਆ ਕੀਤੀ। ਮੀਟਿੰਗ ਵਿਚ ਸ਼ਾਮਲ ਮੈਂਬਰਾਂ ਨੇ ਪਾਬੰਦੀਸ਼ੁਦਾ ਸੰਗਠਨਾਂ 'ਤੇ ਹੋਰ ਲਗਾਮ ਕੱਸਣ ਲਈ ਹਾਲੀਆ ਉਪਾਅ 'ਤੇ ਚਰਚਾ ਕੀਤੀ। ਖਬਰ ਵਿਚ ਕਿਹਾ ਗਿਆ ਕਿ ਏਜੰਡੇ ਵਿਚ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਖਾਸ ਕਰਕੇ ਰਾਜਨੀਤਕ ਹੱਲ ਦੀ ਕੋਸ਼ਿਸ਼ ਵਿਚ ਸ਼ਾਮਲ ਸਨ। ਇਸ ਵਿਚ ਭਾਰਤ-ਪਾਕਿਸਤਾਨ ਸਬੰਧਾਂ ਦੀ ਮੌਜੂਦਾ ਸਥਿਤੀ ਅਤੇ ਫਾਰਸ ਦੀ ਖਾੜੀ ਖੇਤਰ ਵਿਚ ਵੱਧਦੇ ਤਣਾਅ 'ਤੇ ਵੀ ਚਰਚਾ ਹੋਈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਬੁੱਧਵਾਰ ਨੂੰ ਕਿਹਾ ਕਿ ਇਸਲਾਮਾਬਾਦ ਨੇ ਭਾਰਤੀ ਸਿੱਖ ਤੀਰਥਯਾਤਰੀਆਂ ਲਈ ਕਰਤਾਰਪੁਰ ਲਾਂਘਾ ਖੋਲ ਕੇ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ।
ਚੀਨ ਨੇ ਅਮਰੀਕੀ ਜੰਗੀ ਜਹਾਜ਼ ਦੇ ਲੰਘਣ ਦਾ ਕੀਤਾ ਵਿਰੋਧ
NEXT STORY