ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਕੋਰੋਨਾਵਾਇਰਸ ਨਾਲ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 40 ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਇਲਾਵਾ 1,049 ਨਵੇਂ ਮਾਮਲੇ ਸਾਹਮਣੇ ਆਏ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਦੱਸਿਆ ਕਿ ਪੰਜਾਬ ਸੂਬੇ ਵਿਚ ਕੋਰੋਨਾਵਾਇਰਸ ਦੇ 8,420 ਮਾਮਲੇ ਹਨ। ਇਸਦੇ ਬਾਅਦ ਸਿੰਧ ਵਿਚ ਕੋਵਿਡ-19 ਦੇ 8,189, ਖੈਬਰ-ਪਖਤੂਨਖਵਾ ਵਿਚ 3,499, ਬਲੋਚਿਸਤਾਨ ਵਿਚ 1,495, ਇਸਲਾਮਾਬਾਦ ਵਿਚ 485, ਗਿਲਗਿਤ-ਬਾਲਟੀਸਤਾਨ ਵਿਚ 386 ਅਤੇ ਮਕਬੂਜ਼ਾ ਕਸ਼ਮੀਰ ਵਿਚ 76 ਮਾਮਲੇ ਹਨ।
ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ ਰਿਕਾਰਡ 40 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 526 ਹੋ ਗਈ ਹੈ। ਬੀਤੇ 24 ਘੰਟਿਆਂ ਵਿਚ ਦੇਸ਼ ਵਿਚ 1,049 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਮਗਰੋਂ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ 22,413 ਹੋ ਗਈ ਹੈ। ਦੇਸ਼ ਵਿਚ ਇਸ ਵਾਇਰਸ ਨਾਲ ਬੀਮਾਰ ਹੁਣ ਤੱਕ 6,217 ਲੋਕ ਠੀਕ ਹੋ ਚੁੱਕੇ ਹਨ। ਪਾਕਿਸਤਾਨ ਵਿਚ ਹੁਣ ਤੱਕ 232,582 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਜਿਹਨਾਂ ਵਿਚੋਂ ਪਿਛਲੇ 24 ਘੰਟਿਆਂ ਵਿਚ 10,178 ਨਮੂਨਿਆਂ ਦਾ ਪਰੀਖਣ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦੇ ਵੱਡੇ ਵਿਗਿਆਨੀ ਨੇ ਤੋੜਿਆ ਲਾਕਡਾਊਨ, ਦੇਣਾ ਪਿਆ ਅਸਤੀਫਾ
ਮ੍ਰਿਤਕਾਂ ਦੀ ਗਿਣਤੀ ਵਿਚ ਵਾਧੇ ਦੇ ਬਾਵਜੂਦ ਸੰਘੀ ਸਰਕਾਰ ਲਾਕਡਾਊਨ ਵਿਚ ਰਿਆਇਤ ਦੇਣ 'ਤੇ ਵਿਚਾਰ ਕਰ ਰਹੀ ਹੈ।ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰ ਪੱਧਰੀ ਲਾਕਡਾਊਨ ਨੂੰ ਹੌਲੀ-ਹੌਲੀ ਹਟਾਇਆ ਜਾਵੇਗਾ ਕਿਉਂਕਿ ਪਾਕਿਸਤਾਨ ਅਣਮਿਥੇ ਸਮੇਂ ਲਈ ਬੰਦ ਬਰਦਾਸ਼ਤ ਨਹੀਂ ਕਰ ਸਕਦਾ। ਇਸ ਵਿਚ ਰੇਲ ਮੰਤਰੀ ਰਾਸ਼ਿਦ ਅਹਿਮਦ ਨੇ ਕਿਹਾ ਕਿ ਟਰੇਨ ਸੇਵਾ 10 ਮਈ ਤੋਂ ਅੰਸ਼ਕ ਰੂਪ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਸ਼ੁਰੂਆਤ ਵਿਚ ਕਰੀਬ 40 ਟਰੇਨਾਂ ਦਾ ਸੰਚਾਲਣ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਪੰਜਾਬੀ ਪਰਿਵਾਰ ਅਮਰਜੀਤ ਸਿੰਘ ਵੱਲੋਂ 250 ਲੋੜਵੰਦਾਂ ਨੂੰ ਛਕਾਇਆ ਗਿਆ ਲੰਗਰ
ਸਿੱਖਾਂ ਅਤੇ ਘੱਟ ਗਿਣਤੀਆਂ ਨਾਲ ਕੋਰੋਨਾ ਦੀ ਆੜ 'ਚ ਹੋ ਰਹੀਆਂ ਹਨ ਵਧੀਕੀਆਂ : ਹਰਪਾਲ ਸਿੰਘ
NEXT STORY